Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏokẖ. 1. ਪਾਪ। 2. ਅਵਗੁਣ, ਐਬ। 3. ਦ੍ਵੈਤ। 1. sins. 2. demerits, vices, distresses duality, hate. 1. ਉਦਾਹਰਨ: ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥ Raga Sireeraag 5, 82, 4:3 (P: 46). ਉਦਾਹਰਨ: ਸਿਮਰਤ ਨਾਮ ਦੋਖ ਸਭਿ ਲਾਥੇ ॥ Raga Maajh 5, 45, 2:1 (P: 107). ਉਦਾਹਰਨ: ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ Raga Malaar 5, 4, 1:1 (P: 1267). 2. ਉਦਾਹਰਨ: ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥ (ਅਵਗੁਣ, ਕਸੂਰ). Raga Gaurhee 4, 54, 2:2 (P: 169). ਉਦਾਹਰਨ: ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ Raga Gaurhee 5, Sukhmanee 9, 1:9 (P: 274). ਉਦਾਹਰਨ: ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ Raga Aaasaa Ravidas, 1, 1:1 (P: 486). ਉਦਾਹਰਨ: ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥ Raga Jaitsaree 5, Vaar 16, Salok, 5, 1:1 (P: 709). 3. ਉਦਾਹਰਨ: ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ Raga Soohee 5, Chhant 11, 3:5 (P: 784). ਉਦਾਹਰਨ: ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥ Raga Bilaaval 5, 32, 3:1 (P: 808).
|
SGGS Gurmukhi-English Dictionary |
[n.] (from Sk. Dosha) blemish, fault, guilt
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਦੋਸ, ਦੋਸ਼.
|
Mahan Kosh Encyclopedia |
ਦੋਖ, ਦੋਸ ੧. "ਦੋਖ ਕਰਿ ਕਰਿ ਜੋਰੀ". (ਬਿਹਾ ਛੰਤ ਮਃ ੫) ਪਾਪ ਕਰਕੇ ਮਾਇਆ ਜੋੜੀ। (2) ਦੇਖੋ, ਦੋਸ ੨. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ". (ਆਸਾ ਰਵਿਦਾਸ)। (3) ਦ੍ਵੇਸ ਦੀ ਥਾਂ ਭੀ ਦੋਖ ਸ਼ਬਦ ਆਇਆ ਹੈ. "ਰਾਗ ਦੋਖ ਤੇ ਨਿਆਰੋ". (ਸੂਹੀ ਛੰਤ ਮਃ ੫) "ਰਾਗ ਦੋਖ ਨਿਰਦੋਖ ਹੈ". (ਭਾਗੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|