Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏeval. ਨਿਵਾਸ, ਸਥਾਨ, ਮੰਦਰ, ਸ਼ਿਵਾਲਾ। temple, habitat. ਉਦਾਹਰਨ: ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥ Raga Sireeraag, Peepaa, 1, 1:1 (P: 695).
|
SGGS Gurmukhi-English Dictionary |
[Sk. H. n.] Temple
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਦੇਵਤਾ ਦੀ ਪੂਜਾ ਕਰਕੇ ਨਿਰਵਾਹ ਕਰਨ ਵਾਲਾ, ਪੁਜਾਰੀ। 2. ਇੱਕ ਰਿਖੀ, ਜਿਸ ਦਾ ਅਸ਼੍ਟਾਵਕ੍ਰ ਨਾਉਂ ਪ੍ਰਸਿੱਧ ਹੋਇਆ। 3. ਇੱਕ ਵੇਦਮੰਤ੍ਰਾਂ ਦਾ ਕਰਤਾ ਰਿਖੀ। 4. ਵ੍ਯਾਕਰਣ ਦੇ ਪ੍ਰਸਿੱਧ ਆਚਾਰਯ ਪਾਣਿਨੀ ਦਾ ਦਾਦਾ। 5. ਸੰ. ਦੇਵਾਲਯ. ਦੇਵਮੰਦਿਰ. “ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ.” (ਸ. ਕਬੀਰ) ਸੂਰਯ ਚੜ੍ਹਦੇ ਮੰਦਿਰ ਮੰਦਿਰ ਧਾਹਾਂ ਮਾਰੇਂਗਾ. “ਅਦੇਵ ਦੇਵ ਦੇਵਲੰ.” (ਵਿਚਿਤ੍ਰ) ਰਾਖਸ ਅਤੇ ਦੇਵਤਿਆਂ ਦਾ ਤੂੰ ਦੇਵਾਲਯ (ਪੂਜ੍ਯ ਮੰਦਿਰ) ਹੈਂ. ਕਾਯਉ ਦੇਵਾ ਕਾਇਅਉ ਦੇਵਲ.” (ਧਨਾ ਪੀਪਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|