Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋurjoḋʰan. ਪਾਂਡਵਾਂ ਦਾ ਵਿਰੋਧੀ, ਕੌਰਵਾਂ ਦਾ ਮੁੱਖੀ ਚੰਦਰਬੰਸੀ ਰਾਜਾ ਧ੍ਰਿਤਰਾਸ਼ਟਰ ਦਾ ਵਡਾ ਪੁੱਤਰ। elder son of Dhrishrashtar.
ਉਦਾਹਰਨ:
ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ Raga Dhanaasaree, Naamdev, 1, 2:1 (P: 692).

SGGS Gurmukhi-English Dictionary
elder son of Dhrishrashtar.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. ਦੁਰਜ਼ੋਧਨ. ਵਿ. ਜਿਸ ਨਾਲ ਯੁੱਧ ਕਰਨਾ ਔਖਾ ਹੈ। 2. ਨਾਮ/n. ਗਾਂਧਾਰੀ ਦੇ ਉਦਰ ਤੋਂ ਧ੍ਰਿਤਰਾਸ਼੍‌ਟ੍ਰ ਦਾ ਵਡਾ ਪੁਤ੍ਰ, ਜੋ ਪਾਂਡਵਾਂ ਦਾ ਭਾਰੀ ਵਿਰੋਧੀ ਸੀ. ਇੰਦ੍ਰਪ੍ਰਸ੍‌ਥ (ਦਿੱਲੀ) ਵਿੱਚ ਜਦ ਯੁਧਿਸ਼੍ਠਿਰ ਨੇ ਰਾਜਸੂਯ ਯਗ੍ਯ ਕੀਤਾ, ਤਦ ਉਸ ਦੀ ਪ੍ਰਭੁਤਾ ਦੇਖਕੇ ਦੁਰਜੋਧਨ ਜਲਗਿਆ ਅਰ ਪਾਂਡਵਾਂ ਦੇ ਨਾਸ਼ ਦਾ ਉਪਾਉ ਸੋਚਣ ਲੱਗਾ. ਇਸ ਨੇ ਆਪਣੇ ਮਾਮੇ ਸ਼ਕੁਨਿ ਨਾਲ ਮਿਲਕੇ ਯੁਧਿਸ਼੍ਠਿਰ ਨੂੰ ਜੂਆ ਖੇਡਣ ਲਈ ਤਿਆਰ ਕੀਤਾ{1155} ਅਤੇ ਅਜੇਹੀ ਚਤੁਰਾਈ ਨਾਲ ਖੇਡ ਕੀਤੀ ਕਿ ਯੁਧਿਸ਼੍ਠਿਰ ਦਾ ਸਭ ਰਾਜ ਜਿੱਤਲਿਆ, ਬਲਕਿ ਪਾਂਡਵਾਂ ਦੀ ਪ੍ਯਾਰੀ ਇਸਤ੍ਰੀ ਦ੍ਰੌਪਦੀ ਭੀ ਜੂਏ ਵਿੱਚ ਹਾਰੀਗਈ. ਦੁਰਯੋਧਨ ਨੇ ਆਗ੍ਯਾ ਦਿੱਤੀ ਕਿ ਦ੍ਰੌਪਦੀ ਨੂੰ ਸਭਾ ਵਿੱਚ ਲਿਆਓ. ਇਸ ਪੁਰ ਦੁੱਸ਼ਾਸਨ ਕੇਸਾਂ ਤੋਂ ਫੜਕੇ ਉਸ ਨੂੰ ਲਿਆਇਆ. ਦੁਰਯੋਧਨ ਨੇ ਦ੍ਰੌਪਦੀ ਨੂੰ ਆਪਣੇ ਪੱਟ ਪੁਰ ਬੈਠਣ ਲਈ ਆਖਿਆ, ਜਿਸ ਪੁਰ ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਕਿ ਦੁਰਯੋਧਨ ਦੇ ਪੱਟਾਂ ਨੂੰ ਮੈਂ ਗਦਾ ਨਾਲ ਚੂਰਨ ਕਰਾਂਗਾ.
ਜੂਏ ਵਿਚ ਹਾਰਨ ਕਾਰਣ ਪਾਂਡਵਾਂ ਨੂੰ ਬਾਰਾਂ ਵਰ੍ਹੇ ਬਨਵਾਸ ਅਤੇ ਇੱਕ ਵਰ੍ਹਾ ਗੁਪਤ ਵਾਸ ਕੱਟਣਾ ਪਿਆ. ਇਸ ਪਿੱਛੋਂ ਕ੍ਰ਼ਸ਼ਨ ਜੀ ਨੇ ਭਾਈਆਂ ਦੀ ਸੁਲਾ ਕਰਾਉਣੀ ਚਾਹੀ, ਪਰ ਦੁਰਯੋਧਨ ਨੇ ਹਿਤ ਦੀ ਸਲਾਹ ਨਾ ਮੰਨੀ. ਗੱਲ ਇੱਥੋਂ ਤੀਕ ਵਧੀ ਕਿ ਦੋਹਾਂ ਨੇ ਕੁਲਛੇਤ੍ਰ (ਕੁਰੁਕ੍ਸ਼ੇਤ੍ਰ) ਦੇ ਮੈਦਾਨ ਵਿੱਚ ਲੜਾਈ ਆਰੰਭੀ, ਜਿਸ ਦਾ ਫਲ ਭਾਰਤ ਦਾ ਸਰਵਨਾਸ਼ ਹੋਇਆ. ਭੀਮਸੈਨ ਨੇ ਆਪਣੀ ਪ੍ਰਤਿਗ੍ਯਾ ਅਨੁਸਾਰ ਦੁਰਯੋਧਨ ਦੇ ਪੱਟ ਗਦਾ ਨਾਲ ਚੂਰਨ ਕੀਤੇ. “ਬੂਡਾ ਦੁਰਜੋਧਨ ਪਤਿ ਖੋਈ.” (ਗਉ ਅ: ਮਃ ੧).

Footnotes:
{1155} ਦੇਖੋ- ਜੂਆ ਸ਼ਬਦ ਫੁਟਨੋਟ ਸਮੇਤ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits