Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ḏuṯī-ā. 1. ਦ੍ਵੈਤ, ਦੂਜਾ ਭਾਵ। 2. ਦੂਜੀ ਥਿੱਤ ਦੁਆਰਾ। 3. ਦੂਜੀ ਥਾਂ ਤੇ ਫਿਰ। 4. ਦੂਜਾ। 5. ਦੁਆਪਰ, ਇਕ ਯੁੱਗ। 1. duality. 2. second day of lunar month. 3. secondly. 4. second. 5. one of the era. 1. ਉਦਾਹਰਨ: ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ Raga Sireeraag 5, Chhant 3, 1:2 (P: 80). 2. ਉਦਾਹਰਨ: ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ Raga Gaurhee 5, Thitee, 2:1 (P: 296). ਉਦਾਹਰਨ: ਦੁਤੀਆ ਦੁਹ ਕਰਿ ਜਾਨੈ ਅੰਗ ॥ (ਦੂਜੀ ਥਿਤ ਦੁਆਰਾ ਉਪਦੇਸ਼ ਹੈ). Raga Gaurhee, Kabir, Thitee, 3:1 (P: 343). 3. ਉਦਾਹਰਨ: ਦੁਤੀਆ ਤਿਆਗੀ ਲੋਗਾ ਰੀਤਿ ॥ Raga Aaasaa 5, 2, 2:2 (P: 370). ਉਦਾਹਰਨ: ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ Raga Tukhaaree 4, Chhant 4, 4:1 (P: 1116). ਉਦਾਹਰਨ: ਦੁਤੀਆ ਮਉਲੇ ਚਾਰਿ ਬੇਦ ॥ (ਦੂਜੀ ਗਲ ਇਹ ਹੈ). Raga Basant, Kabir, 1, 2:1 (P: 1193). 4. ਉਦਾਹਰਨ: ਦੁਤੀਆ ਮਤਾ ਦੁਇ ਮਾਨੁਖ ਪਹੁਚਾਵਉ ॥ Raga Aaasaa 5, 5, 2:2 (P: 371). 5. ਉਦਾਹਰਨ: ਦੁਤੀਆ ਅਰਧੋ ਅਰਧਿ ਸਮਾਇਆ ॥ Raga Raamkalee 5, 12, 2:3 (P: 886).

SGGS Gurmukhi-English Dictionary
[n.] (from Sk. Dvitiyā) 1. second (lunar date). 2. duality
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਦ੍ਵਿਤੀਯ. ਦੂਸਰਾ. ਦੂਜਾ. "ਜਗਜੀਵਨ ਐਸਾ ਦੁਤੀਅ ਨਾਹੀ ਕੋਇ". (ਆਸਾ ਕਬੀਰ)। (2) {ਸੰਗ੍ਯਾ}. ਦ਼ੈਤਭਾਵ. "ਦੁਤੀਅ ਗਏ ਸੁਖ ਹੋਊ". (ਦੇਵ ਮਃ ੫)। (3) ਦ੍ਵਾਪਰ ਯੁਗ. "ਦੁਤੀਆ ਅਰਧੋਅਰਧਿ ਸਮਾਇਆ". (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। (4) ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. "ਦੁਤੀਆ ਦੁਰਮਤਿ ਦੂਰਿ ਕਰਿ". (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ ਹੈ, ਦੁਜ ਅਤੇ ਦ੍ਵੈਤ। (5) ਕ੍ਰਿ. ਵਿ- ਦੂਸਰੇ. ਦੂਜੇ. "ਦੁਤੀਆ ਜਮੁਨ ਗਏ". (ਤੁਖਾ ਛੰਤ ਮਃ ੫). ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾਪੁਰ ਗਏ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits