Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਤਕਲੀਫ। ਉਦਾਹਰਣ: ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ {ਜਪੁ ੧, ੨:੩ (1)}।
|
| SGGS Gurmukhi-English Dictionary |
Sk. n. Suffering, trouble, affliction
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Pain, trouble, ache, agony, distress, affliction, suffering, grief, sorrow.
|
| Mahan Kosh Encyclopedia |
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। (2) {ਸੰਗ੍ਯਾ}. ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ- (ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼. (ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ. (ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ". (ਮਾਰੂ ਸੋਲਹੇ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|