Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਦਰਬਾਰ, ਕਚਹਿਰੀ; ਵੇਖੋ 'ਦੀਬਾਣਿ'। (2) ਕਚਿਹਰੀ ਲਾਣ ਵਾਲਾ, ਹਾਕਮ। ਉਦਾਹਰਣ: ਅਮੁਲੁ ਧਰਮੁ ਅਮੁਲੁ ਦੀਬਾਣੁ॥ {ਜਪੁ ੧, ੨੬:੫ (5)}। ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ {ਸੂਹੀ ੩, ਵਾਰ ੧੪ਸ, ੧, ੧:੧ (790)}। ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ॥ {ਮਾਝ ੧, ਵਾਰ ੨੬:੨ (150)}। ਤੇਰਾ ਤਾਣੁ ਤੂਹੈ ਦੀਬਾਣੁ॥
|
| Mahan Kosh Encyclopedia |
ਅ਼. __ ਦੀਵਾਨ. {ਸੰਗ੍ਯਾ}. ਦਰਬਾਰ. ਸਭਾ. "ਜੋ ਮਿਲਿਆ ਹਰਿਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ". (ਵਾਰ ਸ੍ਰੀ ਮਃ ੪) ਜੋ ਸਿੱਖ ਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। (2) ਕਚਹਿਰੀ ਦਾ ਅਸਥਾਨ. ਨ੍ਯਾਯਆਲਯ। (3) ਇਨਸਾਫ਼ ਕਰਨ ਵਾਲਾ. ਹਾਕਿਮ. "ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ". (ਵਾਰ ਵਡ ਮਃ ੪) "ਦੀਬਾਨੁ ਏਕੋ ਕਲਮ ਏਕਾ". (ਵਾਰ ਆਸਾ)। (4) ਮੁਗ਼ਲ ਬਾਦਸ਼ਾਹਾਂ ਵੇਲੇ ਨਾਜਿਮ (ਸੂਬੇ) ਦਾ ਮਾਲੀ ਮੰਤ੍ਰੀ.
Mahan Kosh data provided by Bhai Baljinder Singh (RaraSahib Wale);
See http://www.ik13.com
|
|