Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਜੰਜ਼ੀਰਾ, ਚਹੁਆਂ ਪਾਸਿਆਂ ਤੋਂ ਘਿਰਿਆ ਧਰਤੀ ਦਾ ਖੰਡ, (ਭਾਵ) ਦੇਸ। (2) ਦੀਵਾ। ਉਦਾਹਰਣ: ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ॥ {ਸਿਰੀ ੪, ਵਾਰ ੪:੧ (84)}। ਸੁਣਿਐ ਦੀਪ ਲੋਅ ਪਾਤਾਲ॥ {ਜਪੁ ੧, ੮:੩ (2)}। ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ॥ {ਸਿਰੀ ੧, ਅਸ ੭, ੨:੨ (57)}
|
| SGGS Gurmukhi-English Dictionary |
Sk. n. Earthen lamp, lamp
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Lamp, light.
|
| Mahan Kosh Encyclopedia |
ਸੰ. दीप. ਧਾ- ਪ੍ਰਕਾਸ਼ਿਤ ਹੋਣਾ, ਚਮਕਣਾ। (2) {ਸੰਗ੍ਯਾ}. ਦੀਵਾ. ਚਰਾਗ਼. "ਅੰਧਿਆਰੇ ਮਹਿ ਦੀਪ". (ਜੈਤ ਮਃ ੫)। (3) ਸੰ. ਦ੍ਵੀਪ. ਦ੍ਵੀ- ਆਪ. ਦੋ ਜਲ. ਚਾਰੇ ਪਾਸਿਓ ਜਲ ਨਾਲ ਘਿਰਿਆ ਦੇਸ਼. ਟਾਪੂ. ਦੇਖੋ, ਸਪਤਦੀਪ. "ਦੀਪ ਲੋਅ ਪਾਤਾਲ ਤਹ ਖੰਡ ਮੰਡਲ". (ਵਾਰ ਮਲਾ ਮਃ ੧)। (4) ਸੱਤ ਦੀ ਗਿਣਤੀ, ਕ੍ਯੋਂਕਿ ਦ੍ਵੀਪ ਸੱਤ ਮੰਨੇ ਹਨ. "ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ". (ਕ੍ਰਿਸਨਾਵ) ਸੰਮਤ ੧੭੪੫ ਸਾਵਨ ਸੁਦੀ ੭। (5) ਦੀਪ੍ਤਿ (ਚਮਕ) ਦੀ ਥਾਂ ਭੀ ਦੀਪ ਸ਼ਬਦ ਆਇਆ ਹੈ. "ਚੰਦ ਦਿਨੀਸਹਿ ਦੀਪ ਦਈ". (ਅਕਾਲ).
Mahan Kosh data provided by Bhai Baljinder Singh (RaraSahib Wale);
See http://www.ik13.com
|
|