Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏīnā. 1. ਦਿਤਾ, ਪ੍ਰਦਾਨ ਕੀਤਾ। 2. ਗਰੀਬਾਂ/ਨਿਮਾਣਿਆਂ ਦਾ। 3. ਦਿੱਤਾ, ਸਹਾਇਕ ਕਿਰਿਆ। 1. given. 2. meek, poor. 3. auxiliary verb, gave. 1. ਉਦਾਹਰਨ: ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥ Raga Sireeraag 5, Chhant 2, 5:5 (P: 80). 2. ਉਦਾਹਰਨ: ਦੀਨਾ ਨਾਥੁ ਸਰਬ ਸੁਖਦਾਤਾ ॥ Raga Gaurhee 1, 12, 4:3 (P: 154). ਉਦਾਹਰਨ: ਏਕੁ ਨਿਵਾਹੂ ਰਾਮ ਨਾਮਿ ਦੀਨਾ ਕਾ ਪ੍ਰਭੁ ਨਾਥ ॥ Raga Aaasaa 5, Asatpadee 2, 5:2 (P: 431). 3. ਉਦਾਹਰਨ: ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥ Raga Soohee 5, Asatpadee 1, 6:1 (P: 759). ਉਦਾਹਰਨ: ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨ ਦੀਨਾ ਧਾਕੁ ॥ Raga Bilaaval 5, 104, 1:2 (P: 825).
|
Mahan Kosh Encyclopedia |
ਦਿੱਤਾ. ਦੀਆ. "ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ". (ਤੁਖਾ ਛੰਤ ਮਃ ੫)। (2) ਦੀਨ ਦਾ. ਦੀਨ ਦੀ. "ਬਿਨਉ ਸੁਨਹੁ ਇਕ ਦੀਨਾ". (ਤੁਖਾ ਛੰਤ ਮਃ ੫)। (3) {ਸੰਗ੍ਯਾ}. ਜਿਲਾ ਫ਼ਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘ ਵਾਲਾ ਵਿੱਚ ਇੱਕ ਪਿੰਡ. ਇਸ ਦੇ ਪਾਸ ਹੀ ਦੱਖਣ ਵੱਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦ੍ਵਾਰਾ "ਲੋਹਗੜ੍ਹ" ਨਾਮ ਤੋਂ ਪ੍ਰਸਿੱਧ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਰਿਆਸਤ ਫਰੀਦਕੋਟ ਨੇ ਕਰਵਾਈ ਹੈ. ਮਹਾਰਾਜਾ ਰਣਜੀਤਸਿੰਘ ਦੇ ਸਮੇਂ ਦੀ ਅਤੇ ਰਿਆਸਤ ਨਾਭੇ ਵੱਲੋਂ ਕ਼ਰੀਬ ਦੋ ਸੌ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਮੇਲਾ ਮਾਘੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਅਤੇ ਜੈਤੋ ਸਟੇਸ਼ਨ ਤੋਂ ੧੮. ਮੀਲ ਪੂਰਵ ਹੈ. ਦੇਖੋ, ਜਫਰਨਾਮਾ ਸਾਹਿਬ ਅਤੇ ਦਯਾਲਪੁਰਾ। (4) ਸੰ. ਚੂਹੀ. ਮੂਸਿਕਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|