Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਅਨਾਥ, ਗਰੀਬ, ਨਿਮਾਨੇ। (2) ਦੀਨ, ਮਜ਼ਬ, ਧਰਮ। (3) ਪਰਲੋਕ। (4) ਦੀਨਤਾ, ਗਰੀਬੀ। (5) ਦਿਤਾ। (6) ਦੀਨਤਾ, ਨਿਮਰਤਾ। ਉਦਾਹਰਣ: ਐਸਾ ਰਾਮੁ ਦੀਨ ਦੁਨੀ ਸਹਾਈ॥ {ਗਉ ੫, ੧੭੪, ੧*:੧ (200)}। ਸਰਬਸੁ ਨਾਮੁ ਭਗਤ ਕਉ ਦੀਨ॥ {ਗਉ ੫, ਅਸ ੧੧, ੮:੨ (240)}। ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ॥ {ਮਾਝ ੪, ੨, ੪:੨ (94)
|
| SGGS Gurmukhi-English Dictionary |
1. Ara. n. 2. Sk. n. 1. religion. 2. poor
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) Religion, faith. (2) Poor, needy.
|
| Mahan Kosh Encyclopedia |
ਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ". (ਸ. ਕਬੀਰ)। (2) ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ- "ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ". ੩. ਸੰ. ਵਿ- ਦਰਿਦ੍ਰ. ਗ਼ਰੀਬ. "ਦੀਨਦੁਖ ਭੰਜਨ ਦਯਾਲ ਪ੍ਰਭੁ". (ਸਹਸ ਮਃ ੫)। (4) ਕਮਜ਼ੋਰ. "ਭਾਵਨਾ ਯਕੀਨ ਦੀਨ". (ਅਕਾਲ)। (5) ਅਨਾਥ. "ਦੀਨ ਦੁਆਰੈ ਆਇਓ ਠਾਕੁਰ". (ਦੇਵ ਮਃ ੫)। (6) ਸੰ. ਦੈਨ੍ਯ. {ਸੰਗ੍ਯਾ}. ਦੀਨਤਾ. "ਦੂਖ ਦੀਨ ਨ ਭਉ ਬਿਆਪੈ". (ਮਾਰੂ ਮਃ ੫)। (7) ਅ਼. __ ਧਰਮ. ਮਜਹਬ. "ਦੀਨ ਬਿਸਾਰਿਓ ਰੇ ਦਿਵਾਨੇ". (ਮਾਰੂ ਕਬੀਰ)। (8) ਪਰਲੋਕ. "ਦੀਨ ਦੁਨੀਆ ਏਕ ਤੂਹੀ". (ਤਿਲੰ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|