Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏivāne. ਪਗਲੇ, ਕਮਲੇ, ਝਲੇ। insame, mad, crazy.
ਉਦਾਹਰਨ:
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥ Raga Raamkalee 1, Oankaar, 41:4 (P: 935).

SGGS Gurmukhi-English Dictionary
[Var.] From Divānā pl.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਹਰੀਆ ਅਤੇ ਬਾਲਾ ਜੱਟ, ਬਾਬਾ ਪ੍ਰਿਥੀਚੰਦ ਦੇ ਪੁਤ੍ਰ ਮਿਹਰਬਾਨ ਦੇ ਚੇਲੇ ਹੋਏ, ਜੋ ਆਪਣਾ ਕਾਲਾ ਮੂੰਹ ਕਰਕੇ ਸਿਰ ਉੱਪਰ ਮੋਰਪੰਖ ਦਾ ਮੁਕੁਟ ਪਹਿਰਦੇ ਸਨ. ਇਸ ਕਰਕੇ ਉਨ੍ਹਾਂ ਦੀ ਅਤੇ ਉਨ੍ਹਾਂ ਤੋਂ ਜੋ ਪੰਥ ਚੱਲਿਆ ਉਸ ਦੀ, ਦਿਵਾਨੇ ਸੰਗ੍ਯਾ ਹੋਈ. ਦਿਵਾਨਿਆਂ ਦੀ ਗੱਦੀ ਪਿੰਡ ਕੋਟਪੀਰ ਮਾਲਵੇ ਵਿੱਚ ਹੈ ਅਤੇ ਪਟਿਆਲੇ ਬਾਵਾ ਰਾਮਦਾਸ ਜੀ{1143} ਦਾ ਡੇਰਾ ਇਸੇ ਸੰਪ੍ਰਦਾ ਦਾ ਹੈ. ਦਿਵਾਨੇ ਸਾਧੂ ਉਦਾਸੀਆਂ ਵਿੱਚ ਹੀ ਗਿਣੇ ਜਾਂਦੇ ਹਨ. ਇਨ੍ਹਾਂ ਦਾ ਭੀ ਧਰਮਪੁਸ੍ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ.

Footnotes:
{1143} ਬਾਵਾ ਰਾਮਦਾਸ ਜੀ ਨੇ ਅਨੇਕ ਸੰਤ ਭਗਤਾਂ ਦੇ ਪ੍ਰਸੰਗ ਪਦਾਂ ਵਿੱਚ ਰਚਕੇ ਇੱਕ ਵੱਡਾ ਗ੍ਰੰਥ ਬਣਾਇਆ ਹੈ, ਜੋ ਇਨ੍ਹਾ ਦੇ ਡੇਰੇ ਪਟਿਆਲੇ ਮੌਜੂਦ ਹੈ. ਰਾਮਦਾਸ ਜੀ ਦੀ ਗੱਦੀ ਤੇ ਕ੍ਰਮ ਅਨੁਸਾਰ ਬੈਠੇ ਮਹੰਤ ਇਹ ਹਨ- ਕ੍ਰਿਸ਼੍ਨਦਾਸ, ਨਾਨਕ ਬਖ਼ਸ਼, ਸੰਤਦਾਸ, ਜੈਰਾਮ ਦਾਸ, ਨਿਰੰਜਨ ਦਾਸ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits