Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੇਵਕ। (2) ਗੁਲਾਮ। (3) (ਭਾਵ) ਵੈਰੀ, ਭਾਰਤ ਦੇ ਪ੍ਰਾਚੀਨ ਵਸਨੀਕ ਜਿੰਨ੍ਹਾਂ ਨੂੰ ਆਰੀਆਂ ਨੇ ਵੇਦਾਂ ਵਿਚ ਦਾਸ ਕਿਹਾ ਹੈ ਤੇ ਜਿੰਨ੍ਹਾਂ ਨੂੰ ਉਹ ਆਪਣੇ ਵੈਰੀ ਸਮਝਦੇ ਸਨ। (4) ਭਗਤ। ਉਦਾਹਰਣ: ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ॥ {ਕੇਦਾ ੫, ੨, ੧*:੨ (1119)}। ਪ੍ਰਣਵਤਿ ਨਾਨਕ ਹਮ ਤਾ ਕੇ ਦਾਸ॥ {ਗਉ ੧, ਅਸ ੮,
|
| SGGS Gurmukhi-English Dictionary |
n. (From Sk. Dāsa) Servant
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Servitor, slave, servant, follower, valet, vassal.
|
| Mahan Kosh Encyclopedia |
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। (2) ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। (3) {ਸੰਗ੍ਯਾ}. ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ". (ਸੋਰ ਮਃ ੫)। (4) ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ". (ਬਾਵਨ)। (5) ਨੌਕਰ। (6) ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ". (ਸਵੈਯੇ ਮਃ ੪. ਕੇ)। (7) ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। (8) ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। (9) {ਸੰਗ੍ਯਾ}. ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ". (ਕੇਦਾ ਮਃ ੫)। (10) ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ". (ਬਸੰ ਮਃ ੩)। (11) ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ". (ਨਾਪ੍ਰ).
Mahan Kosh data provided by Bhai Baljinder Singh (RaraSahib Wale);
See http://www.ik13.com
|
|