Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏāṯ(i). 1. ਦਿਤੀ ਹੋਈ ਵਸਤੂ/ਪਦਾਰਥ। 2. ਦਾਨ, ਬਖਸ਼ਿਸ਼। 3. ਦਾਨ ਦੇਣ ਯੋਗ ਵਸਤੂ। 4. ਦਾਨ, ਖੈਰਾਇਤ ਵਜੋਂ ਅਥਵਾ ਪੁੰਨ ਵਜੋਂ ਕੁਝ ਦੇਣਾ। 1. given thing, bounty. 2. alms, gift. 3. gift, worth giving thing. 4. to gift, to alms. 1. ਉਦਾਹਰਨ: ਗਾਵੈ ਕੋ ਦਾਤਿ ਜਾਣੈ ਨੀਸਾਣੁ ॥ Japujee, Guru ʼnanak Dev, 3:2 (P: 1). ਉਦਾਹਰਨ: ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥ Raga Aaasaa 1, Asatpadee 21, 7:1 (P: 422). ਉਦਾਹਰਨ: ਦਾਤਿ ਪਿਆਰੀ ਵਿਸਰਿਆ ਦਾਤਾਰਾ ॥ Raga Dhanaasaree 5, 22, 2:3 (P: 676). ਉਦਾਹਰਨ: ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥ (ਉਪਦੇਸ਼ ਰੂਪੀ ਦਾਤ). Raga Maaroo 3, Solhaa 1, 14:3 (P: 1044). 2. ਉਦਾਹਰਨ: ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ Japujee, Guru ʼnanak Dev, 4:2 (P: 2). ਉਦਾਹਰਨ: ਨਾਨਕ ਨਦਰੀ ਕਰਮੀ ਦਾਤਿ ॥ Japujee, Guru ʼnanak Dev, 24:16 (P: 5). ਉਦਾਹਰਨ: ਏਹਿ ਭਿ ਦਾਤਿ ਤੇਰੀ ਦਾਤਾਰ ॥ Japujee, Guru ʼnanak Dev, 25:9 (P: 5). ਉਦਾਹਰਨ: ਦਾਤਿ ਕਰਹੁ ਮੇਰਾ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥ Raga Maajh 5, 34, 2:3 (P: 104). ਉਦਾਹਰਨ: ਸਭਨਾ ਦਾਤਾ ਏਕੁ ਤੂੰ ਮਾਣਸਿ ਦਾਤਿ ਨ ਹੋਇ ॥ Raga Sorath 1, 1, 2:2 (P: 595). 3. ਉਦਾਹਰਨ: ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥ Raga Sireeraag 3, 50, 3:2 (P: 33). 4. ਉਦਾਹਰਨ: ਪੁਰਬੀ ਨਾਵੈ ਵਰਨਾਂ ਕੀ ਦਾਤਿ ॥ (ਵਰਣਾਂ ਅਨੁਸਾਰ ਜੋ ਦਾਨ ਲਿਖਿਆ ਹੈ, ਉਹ ਵਿੱਧੀ ਅਨੁਸਾਰ ਕਰੇ). Raga Basant 1, 3, 2:3 (P: 1169).

Mahan Kosh Encyclopedia

ਸੰ. {ਸੰਗ੍ਯਾ}. ਦਿੱਤੀ ਹੋਈ ਵਸਤੁ. "ਦਾਤਿ ਪਿਆਰੀ ਵਿਸਰਿਆ ਦਾਤਾਰਾ". (ਧਨਾ ਮਃ ੫)। (2) ਦਾਨ ਕਰਨ ਯੋਗ੍ਯ ਵਸਤੁ. "ਦੇਵਣ ਵਾਲੇ ਕੈ ਹਥਿ ਦਾਤਿ ਹੈ". (ਸ੍ਰੀ ਮਃ ੩)। (3) ਦੇਖੋ, ਦਾਤਾ. ਦਾਨੀ. "ਮਾਣਸ ਦਾਤਿ ਨ ਹੋਵਈ, ਤੂੰ ਦਾਤਾ ਸਾਰਾ". (ਮਾਰੂ ਅਃ ਮਃ ੧) ਮਨੁੱਖ ਦਾਤ੍ਰਿ (ਦਾਤਾ) ਨਹੀਂ ਹੋ ਸਕਦਾ, ਤੂੰ ਪੂਰਣ ਦਾਤਾ ਹੈਂ। (4) ਦਾਨ. ਬਖ਼ਸ਼ਿਸ਼. "ਦਾਤਿ ਖਸਮ ਕੀ ਪੂਰੀ ਹੋਈ". (ਸੂਹੀ ਛੰਤ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits