Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏā-ī. ਬਚੇ ਨੂੰ ਖਿਡਾਉਣ ਤੇ ਪਾਲਣ ਵਾਲੀ। female nurse. ਉਦਾਹਰਨ: ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ Japujee, Guru ʼnanak Dev, 38ਸ:2 (P: 8).
|
SGGS Gurmukhi-English Dictionary |
[N.] (from Per. Dāyaha) Female nurse
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. midwife, nurse' babysitter; (in games) side; approach; goal, objective. (2) sufff. same as ਦਾਇਕ. (3) adj. trickster, tricky, crafty, wily; deceiver.
|
Mahan Kosh Encyclopedia |
{ਸੰਗ੍ਯਾ}. ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਊ ਨੂੰ ਛੁਹਣ ਦੀ ਕ੍ਰਿਯਾ. "ਭਾਗ ਚਲੈਂ ਨਹਿ ਦੇਤ ਗਹਾਈ। ਅਤਿ ਲਘੁਤਾ ਕਰ ਛੈਹੈਂ ਦਾਈ". (ਨਾਪ੍ਰ)। (2) ਸੰ. ਧਾਤ੍ਰੀ. ਦਾਯਹ ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ, ਦਾਇਆ। (3) ਵਿ- ਦੇਣ ਵਾਲਾ. ਦਾਯਕ (दायिन). "ਸੁਖਦਾਈ ਪੂਰਨ ਪਰਮੇਸਰ". (ਕੈਦਾ ਮਃ ੫)। (4) ਦਾਉ (ਘਾਤ) ਜਾਣਨ ਵਾਲਾ. "ਜੰਗੀ ਦੁਸਮਨ ਦਾਈ". (ਭਾਗੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|