Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਦਰਬਾਰ ਵਿਚ, ਰਾਜਸਭਾ ਵਿਚ। (2) ਦਰਬਾਰ ਨਾਲ। (3) ਦਰਬਾਰੀ, ਦਰਬਾਰ ਵਿਚ ਬੈਠਣ ਵਾਲਾ। ਉਦਾਹਰਣ: ਸਿਫਤੀ ਗੰਢੁ ਪਵੈ ਦਰਬਾਰਿ॥ {ਮਾਝ ੧, ਵਾਰ ੧੨ਸ, ੧, ੨:੧੪ (143)}। ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ॥ {ਸਿਰੀ ੩, ੩੮, ੧:੨ (28)}। ਮੇਟੀ ਜਾਤਿ ਹੂਏ ਦਰਬਾਰਿ॥ {ਗੋਂਡ ਰਵਿ, ੧, ੩:੩ (875)}।
|
| Mahan Kosh Encyclopedia |
{ਸੰਗ੍ਯਾ}. ਦਰਬਾਰ ਵਿੱਚ ਬੈਠਣ ਵਾਲਾ. ਸਭਾਸਦ. "ਮੇਟੀ ਜਾਤਿ ਹੂਏ ਦਰਬਾਰਿ". (ਗੌਂਡ ਰਵਿਦਾਸ) "ਹਮ ਗੁਰਿ ਕੀਏ ਦਰਬਾਰੀ". (ਆਸਾ ਮਃ ੫)। (2) ਦਰਬਾਰ ਦੇ ਕਰਮਚਾਰੀ ਨੇ. ਰਿਆਸਤ ਦੇ ਅਹਿਲਕਾਰ ਨੇ. "ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ". (ਮਾਰੂ ਕਬੀਰ) ਪੰਜ ਕਾਸ਼ਤਕਾਰ (ਗ੍ਯਾਨ ਇੰਦ੍ਰਿਯ) ਨੱਠੇ ਗਏ, ਯਮ ਨੇ ਜੀਵ ਨੂੰ ਫੜਕੇ ਬੰਨ੍ਹ ਲਿਆ। (3) ਦਰਬਾਰ ਵਿੱਚ। (4) ਦਰ (ਦ੍ਵਾਰ) ਤੇ. "ਠਾਢੇ ਦਰਬਾਰਿ". (ਬਿਲਾ ਕਬੀਰ)। (5) ਪਿੰਡ ਮਜੀਠੇ (ਜਿਲਾ ਅਮ੍ਰਿਤਸਰ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ.
Mahan Kosh data provided by Bhai Baljinder Singh (RaraSahib Wale);
See http://www.ik13.com
|
|