Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧaʼnṯ(u). 1. ਤੰਦ। 2. ਤਾਰ, ਤੰਦੀ। 3. ਤੰਤਰ। 4. ਤਤਵ, ਤਤ ਵਸਤੂ। 5. ਸੂਤਰ ਦਾ ਫਾਹਾ, ਜਾਲ। 1. thread. 2. string. 3. magic or mystical formulas for the worship of gods. 4. essence; reality. 5. cotton trap/net. 1. ਉਦਾਹਰਨ: ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ Raga Gaurhee, Kabir, 54, 4:1 (P: 335). 2. ਉਦਾਹਰਨ: ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨਾ ॥ Raga Aaasaa 4, 61, 1:1 (P: 368). 3. ਉਦਾਹਰਨ: ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ ॥ Raga Aaasaa 5, 62, 4:1 (P: 386). 4. ਉਦਾਹਰਨ: ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥ Raga Bihaagarhaa 4, Vaar 13:1 (P: 553). 5. ਉਦਾਹਰਨ: ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥ Raga Kaanrhaa 4, 1, 2:2 (P: 1294).
|
SGGS Gurmukhi-English Dictionary |
[Var.] From Tamta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. तन्तु. {ਸੰਗ੍ਯਾ}. ਤਾਗਾ. "ਛੋਛੀ ਨਲੀ ਤੰਤੁ ਨਹੀ ਨਿਕਸੈ". (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। (2) ਮੱਛੀ ਫੜਨ ਦਾ ਜਾਲ, ਦੇਖੋ, ਜਲਤੰਤੁ ੩. ਤਾਰ. "ਤੂਟੀ ਤੰਤੁ ਰਬਾਬ ਕੀ". (ਓਅੰਕਾਰ) ਰਬਾਬ ਦੇਹ, ਤੰਤੁ, ਪ੍ਰਾਣ। (4) ਤੰਦੂਆ. ਗ੍ਰਾਹ। (5) ਸੰਤਾਨ. ਔਲਾਦ। (6) ਪੱਠੇ. Nerves । (7) ਸੰ. ਤਤ੍ਵ. "ਤੰਤੈ ਕਉ ਪਰਮ ਤੰਤੁ ਮਿਲਾਇਆ". (ਸੋਰ ਮਃ ੧)। (8) ਜੀਵਾਤਮਾ. "ਆਪੇ ਤੰਤੁ ਪਰਮ ਤੰਤੁ ਸਭ ਆਪੇ". (ਵਾਰ ਬਿਹਾ ਮਃ ੪) ਜੀਵਾਤਮਾ ਅਤੇ ਬ੍ਰਹਮ ਆਪੇ। (9) ਦੇਖੋ, ਤੰਤ੍ਰ. "ਤੰਤੁ ਮੰਤੁ ਪਾਖੰਡੁ ਨ ਕੋਈ". (ਮਾਰੂ ਸੋਲਹੇ ਮਃ ੧) "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ". (ਆਸਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|