Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧil. 1. ਤਿਲ ਮਾਤਰ, ਥੋੜਾ ਜਿਹਾ, ਨਿਗੂਣਾ ਜਿਹਾ। 2. ਤਿਲ ਦਾ ਬੀਜ, ਇਕ ਨਿੱਕਾ ਜਿਹਾ ਬੀਜ ਜਿਸ ਦਾ ਤੇਲ ਕੱਢਿਆ ਜਾਂਦਾ ਹੈ। 3. ਤਿਲ ਦਾ ਬੂਟਾ। 4. ਥੋੜਾ ਸਮਾਂ, ਖਿਨ ਮਾਤਰ। 1. just a bit, iota, negligible. 2. seasame seed. 3. seasame plant (spurious). 4. negligible time. 1. ਉਦਾਹਰਨ: ਜੇ ਕੋ ਪਾਵੈ ਤਿਲ ਕਾ ਮਾਨੁ ॥ Japujee, Guru ʼnanak Dev, 21:2 (P: 4). ਉਦਾਹਰਨ: ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥ Raga Sorath 5, 60, 1:2 (P: 624). 2. ਉਦਾਹਰਨ: ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥ Raga Gaurhee 4, Vaar 27:5 (P: 315). ਉਦਾਹਰਨ: ਫਰੀਦਾ ਜੇ ਜਾਣਾ ਤਿਲ ਬੋੜੜੇ ਸੰਮਲਿ ਬੁਕੁ ਭਰੀ ॥ (ਭਾਵ ਸੁਆਸ). Salok, Farid, 4:1 (P: 1378). 3. ਉਦਾਹਰਨ: ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ Raga Aaasaa 1, Vaar 1, Salok, 1, 3:2 (P: 463). 4. ਉਦਾਹਰਨ: ਰਾਮ ਨਾਮ ਇਕ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥ Raga Kaanrhaa 4, Asatpadee 1, 4:1 (P: 1308).
|
SGGS Gurmukhi-English Dictionary |
[P. n.] Sesame-seed
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. adv. in small bits, bit by bit. (2) n.m. mole, speckle; sesame plant or seed Sesamum indicum.
|
Mahan Kosh Encyclopedia |
(ਸੰ. तिल. ਧਾ- ਜਾਣਾ, ਚੋਪੜਨਾ) ਸੰ. तिल. {ਸੰਗ੍ਯਾ}. ਤਿਲ ਦਾ ਬੂਟਾ. "ਜਿਉ ਬੂਆੜ ਤਿਲੁ ਖੇਤ ਮਾਹਿ ਦੁਹੇਲਾ". (ਸੁਖਮਨੀ)। (2) ਤਿਲ ਦਾ ਬੀਜ. ਤੈਲਫਲ. L. Sesamum Indicum. ਦੇਖੋ, ਤਿਲਾਂਜਲੀ। (3) ਤਿਲ ਦੇ ਆਕਾਰ ਦਾ ਕਾਲਾ ਦਾਗ, ਜੋ ਤੁਚਾ ਵਿੱਚ ਹੁੰਦਾ ਹੈ. ਖ਼ਾਲ। (4) ਵਿ- ਤਿਲ ਜਿੰਨਾਂ. ਤਿਲਮਾਤ੍ਰ. "ਜੇਕੋ ਪਾਵੈ ਤਿਲ ਕਾ ਮਾਨੁ". (ਜਪੁ)। (5) ਕ੍ਸ਼੍ਣਮਾਤ੍ਰ. "ਖਿਨੁ ਆਵੈ ਤਿਲੁ ਜਾਵੈ". (ਸੂਹੀ ਮਃ ੧)। (6) ਅ਼.੧ ਤ਼ਿੱਲ {ਸੰਗ੍ਯਾ}. ਧੋਖਾ. ਛਲ. "ਗੁਰੁ ਮਿਲੈ ਨਾ ਤਿਸੁ ਤਿਲ ਨ ਤਮਾਇ". (ਸ੍ਰੀ ਅਃ ਮਃ ੧) ਨਾ ਉਸ ਵਿੱਚ ਕਪਟ ਹੈ ਨਾ ਤ਼ਮਅ਼ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|