Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਸੁਰ, ਆਲਾਪ। ਉਦਾਹਰਣ: ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ॥ {ਰਾਗ ੧:੨੪ (1430)}। ਸੋ ਸੁਰਤਾਨੁ ਜੁ ਦੁਇ ਸਰ ਤਾਨੈ॥ {ਭੈਰ ਕਬ, ੧੧, ੩:੧ (1160)}। ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ॥ {ਆਸਾ ੫, ੧੫੨, ੪:੨ (408)}।

SGGS Gurmukhi-English Dictionary
[1. n. 2. P. n.] 1. (from Sk. Tāna) warp. 2. tune
SGGS Gurmukhi-English Data provided by Harjinder Singh Gill, Santa Monica, CA, USA.

English Translation
n.f. tune, musical tone, lilt.

Mahan Kosh Encyclopedia
ਸੰ. {ਸੰਗ੍ਯਾ}. ਤਾਣਨ ਦਾ ਭਾਵ. ਫੈਲਾਉ. ਵਿਸ੍ਤਾਰ. ਦੇਖੋ, ਤਨ੍‌ ਧਾ। (2) ਸੁਰਾਂ (ਸ੍ਵਰਾਂ) ਦਾ ਵਿਸ੍ਤਾਰ. ਸੰਗੀਤ ਅਨੁਸਾਰ ਖੜਜ (ਸੜਜ) ਤੋਂ ਨਿਖਾਦ (ਨਿਸਾਦ) ਅਤੇ ਨਿਸਾਦ ਤੋਂ ਸੜਜ ਸ੍ਵਰ ਨੂੰ ਜਾਣ ਆਉਣ ਦਾ ਪ੍ਰਕਾਰ. ਸੰਗੀਤ ਦਾਮੋਦਰ ਦੇ ਮਤ ਅਨੁਸਾਰ ੪੯ ਤਾਨਾਂ ਹਨ, ਸੰਗੀਤਸਾਰ ਦੇ ਲੇਖ ਅਨੁਸਾਰ ੮੪ ਹਨ, ਪਰੰਤੂ ਪ੍ਰਸ੍ਤਾਰ ਰੀਤਿ ਨਾਲ ਜਿਵੇਂ ਛੰਦ ਅਨੰਤ ਹਨ ਤਿਵੇਂ ਹੀ ਸ੍ਵਰਪ੍ਰਸ੍ਤਾਰ ਕਰਕੇ ਤਾਨਾਂ ਭੀ ਅਨੰਤ ਹਨ. ਜੇ ਤਾਨਾਂ ਦਾ ਮੁਖ ਨਿਯਮ ਵਿਚਾਰੀਏ ਤਦ ਦੋ ਹੀ ਪ੍ਰਧਾਨ ਤਾਨਾਂ ਹਨ, ਅਰਥਾਤ ਆਰੋਹੀ ਅਤੇ ਅਵਰੋਹੀ. ਹੇਠੋਂ ਉੱਪਰ ਨੂੰ ਜਾਣਾ ਆਰੋਹੀ ਤਾਨ ਹੈ, ਉੱਪਰਲੇ ਸੁਰਾਂ ਤੋਂ ਹੇਠ ਵੱਲ ਆਉਣਾ ਅਵਰੋਹੀ ਹੈ. ਆਰੋਹੀ ਅਵਰੋਹੀ ਤਾਨਾਂ ਦੇ ਸੰਗੀਤ ਵਿੱਚ ਸੱਤ ਪ੍ਰਧਾਨ ਭੇਦ ਇਹ ਲਿਖੇ ਹਨ:- ਆਰਚਿਕ- ਇੱਕ ਸ੍ਵਰ ਦੀ¹ ਗਾਥਿਕ- ਦੋ ਸ੍ਵਰ ਦੀ. ਸਾਮਿਕ- ਤਿੰਨ ਸ੍ਵਰ ਦੀ. ਸ੍ਵਰਾਂਤਰ- ਚਾਰ ਸ੍ਵਰ ਦੀ. ਓੜਵ- ਪੰਜ ਸ੍ਵਰ ਦੀ. ਸਾੜਵ- ਛੀ ਸ੍ਵਰ ਦੀ. ਸੰਪੂਰਣ- ਸੱਤ ਸ੍ਵਰ ਦੀ. ਸੰਗੀਤ ਗ੍ਰੰਥਾਂ ਵਿੱਚ ਤਾਨ ਦੇ ਦੋ ਭੇਦ ਹੋਰ ਭੀ ਬਾਪੇ ਹਨ. ਇੱਕ ਸ਼ੁੱਧ ਤਾਨ, ਜਿਸ ਵਿੱਚ ਸਿੱਧੇ ਸੁਰ ਲੱਗਣ. ਜੈਸੇ- ਸ ਰ ਗ ਮ ਪ ਧ ਨ. ਦੂਜੀ ਕੂਟਤਾਨ, ਜਿਸ ਵਿੱਚ ਟੇਢੇ ਸੁਰ ਹੋਣ, ਯਥਾ- ਸ ਗ ਰ, ਮ ਧ ਪ ਆਦਿ.² "ਬਾਜਾ ਮਾਣੁ ਤਾਣੁ ਤਜਿ ਤਾਨਾ". (ਰਾਮ ਮਃ ੫)। (3) ਤਾਲ ਦੇ "ਸਮ" ਨੂੰ ਭੀ ਪੰਜਾਬੀ ਵਿੱਚ ਤਾਨ ਆਖਦੇ ਹਨ. "ਤਾਨ ਸਮ ਗੁਰੁ ਅਹੋ! ਉਚਾਰੀ". (ਗੁਪ੍ਰਸੂ)। (4) ਤੰਤੂਆਂ (ਤੰਦਾਂ) ਦਾ ਤਾਣਾ. ਬੁਣਨ ਲਈ ਤਣਿਆ ਹੋਇਆ ਸੂਤ. ਦੇਖੋ, ਤਾਨੁ। (5) ਸਰਵ- ਤਾਂ ਨੇ. ਤਿਸ ਨੇ. "ਮਧੁ ਕੈਟ ਭਤਾਨ ਮਰੇ". (ਕ੍ਰਿਸ਼ਾਨਾਵ)। (6) ਤ੍ਰਾਣ (ਰਖ੍ਯਾ) ਅੰਦਰ ਆਏ (ਸ਼ਰਣਾਗਤ) ਲਈ ਭੀ ਤਾਨ ਸ਼ਬਦ ਵਰਤਿਆ ਹੈ. ਦੇਖੋ, ਤ੍ਰਾਣ. "ਤਾਨ ਕੋ ਸੁਖ ਦੀਅੰ". (ਬੈਰਾਹ) [¹ਇੱਕ ਸੁਰ ਤੋਂ ਦੂਜੇ ਸੁਰ ਤਕ ਜਾਣਾ, ਜਿਵੇਂ ਸੜਜ ਤੋਂ ਰਿਸਭ ਅਤ 'ਰਿਸਭ' ਤੋਂ ਸੜਜ, ਅਰ ਸੁਰ ਦੀ ਸ਼੍ਰਤੀਆ ਵਿੱਚ ਧੁਨਿ ਦਾ ਕੰਪ ਅਤੇ ਗਤਿ ਹੋਣ ਤੋਂ ਇੱਕੇ ਸੁਰ ਵਿੱਚ ਭੀ ਤਾਨ ਹੋ ਸਕਦੀ ਹੈ. ²ਤਾਨ ਸ਼ਬਦ ਦਾ ਅੰਗ੍ਰੇਜ਼ੀ tune ਅਤੇ tone ਨਾਲ ਮੁਕਾਬਲਾ ਕਰੋ.]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits