Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧāgā. 1. ਡੋਰ, ਤੰਦੀ, ਧਾਗਾ। 2. ਤਗਿਆ, ਕਾਇਮ ਰਹਿਆ(ਨਿਰਣੈ, ਸ਼ਬਦਾਰਥ), ਗਿਆਨਵਾਨ (ਮਹਾਨਕੋਸ਼), ਟਾਕਰਾ ਕਰਨ ਯੋਗਾ (ਦਰਪਣ)। 1. cord, string. 2. remained running; learned; remained firm/established; contestable, worthy to compete with. 1. ਉਦਾਹਰਨ: ਤਾਗਾ ਤੂਟਾ ਗਗਨੁ ਬਿਨਸੁ ਗਇਆ ਤੇਰਾ ਬੋਲਤ ਕਹਾ ਸਮਾਈ ॥ (ਸੁਆਸਾਂ ਰੂਪੀ ਡੋਰ). Raga Gaurhee, Kabir, 52, 1:1 (P: 334). 2. ਉਦਾਹਰਨ: ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ Raga Raamkalee 5, Vaar 17:5 (P: 965).
|
SGGS Gurmukhi-English Dictionary |
[P. n.] Thread, sacred thread
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see as ਧਾਗਾ, thread.
|
Mahan Kosh Encyclopedia |
{ਸੰਗ੍ਯਾ}. ਡੋਰਾ. ਤੰਤੁ. ਧਾਗਾ. "ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ". (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ. ਚੇਤਨਸੱਤਾ ਤਾਗਾ ਹੈ। (2) ਸੰ. तज्ञ- ਤਗ੍ਯ. ਵਿ- ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ "ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ". (ਵਾਰ ਰਾਮ ੨. ਮਃ ੫)। (3) ਗ੍ਯਾਨੀ. ਗ੍ਯਾਤਾ "ਸਗਲ ਘਟਾ ਮਹਿ ਤਾਗਾ". (ਧਨਾ ਮਃ ੫) ਇਸ ਥਾਂ ਗ੍ਯਾਤਾ ਤੋਂ ਭਾਵ ਅੰਤਰਯਾਮੀ ਕਰਤਾਰ ਹੈ। (4) ਤੁਗਣਾ ਦਾ ਭੂਤਕਾਲ. ਤੁਗਿਆ ਨਿਭਿਆ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|