Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧā-ī. 1. ਲਈ, ਵਾਸਤੇ। 2. ਨਮਿਤ, ਖਤਾਰ। 3. ਤਕ, ਤੀਕ, ਤੋੜੀ। 4. ਅਧੀਨ. ਵਸ। 5. ਸਦਕ, ਕਾਰਨ। 6. ਉਸ ਵਿਚ। 1. for. 2. sake of, for. 3. upto. 4. till, upto. 5. under your control. 6. in it. 1. ਉਦਾਹਰਨ: ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ Raga Maajh 5, 8, 1:1 (P: 96). 2. ਉਦਾਹਰਨ: ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ Raga Gaurhee 4, 48, 3:1 (P: 166). ਉਦਾਹਰਨ: ਕਰੈ ਬਿਕਾਰ ਜੀਅਰੈ ਕੈ ਤਾਈ ॥ (ਜਿਊਣ ਦੀ ਖਾਤਰ). Raga Raamkalee 5, 52, 2:3 (P: 899). 3. ਉਦਾਹਰਨ: ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ Raga Gaurhee 3, Chhant 3, 1:4 (P: 245). 4. ਉਦਾਹਰਨ: ਜੀਵਣੁ ਮਰਣਾ ਸਭੁ ਤੁਧੈ ਤਾਈ ॥ Raga Maajh 3, Asatpadee 2, 8:2 (P: 110). 5. ਉਦਾਹਰਨ: ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ Raga Aaasaa, Kabir, 9, 4:1 (P: 478). 6. ਉਦਾਹਰਨ: ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥ Raga Maaroo 1, Solhaa 6, 9:3 (P: 1026).
|
SGGS Gurmukhi-English Dictionary |
[H. indecl.] For
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. wife of ਤਾਇਆ1.
|
Mahan Kosh Encyclopedia |
{ਸੰਗ੍ਯਾ}. ਤਾਏ ਦੀ ਵਹੁਟੀ। (2) ਵ੍ਯ- ਤੀਕ. ਤੋੜੀ. ਤਕ. "ਭਰਿਆ ਗਲ ਤਾਈ". (ਗਉ ਛੰਤ ਮਃ ੩)। (3) ਲਈ. ਵਾਸਤੇ. ਨਿਮਿੱਤ. "ਕੀਓ ਸੀਗਾਰੁ ਮਿਲਨ ਕੈ ਤਾਈ". (ਬਿਲਾ ਅਃ ਮਃ ੪)। (4) ਵਿ- ਤਅ਼ੱਲੁਕ਼. ਅਧੀਨ. "ਜੀਵਣੁ ਮਰਣਾ ਸਭੁ ਤੁਧੈ ਤਾਈ". (ਮਾਝ ਅਃ ਮਃ ੩)। (5) ਤਾਉ (ਆਂਚ) ਵਿੱਚ. "ਦਝਹਿ ਮਨਮੁਖ ਤਾਈ ਹੇ". (ਮਾਰੂ ਸੋਲਹੇ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|