Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਤਿਸ, ਉਸ, ਉਨਾਂ। (2) ਤਦ,ਤਾਂ। (3) ਜਿਸ। ਉਦਾਹਰਣ: ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ॥ {ਗਉ ੩, ਛੰਤ ੧, ੩:੪ (244)}। ਤਾ ਆਖਿ ਨ ਸਕਹਿ ਕੇਈ ਕੇਇ॥ {ਜਪੁ ੧, ੨੬:੨੨ (6)}। ਤਾ ਕੀਆ ਗਲਾ ਕਥੀਆ ਨਾ ਜਾਹਿ॥ {ਜਪੁ ੧, ੩੬:੫ (8)}। ਤਾ ਕੇ ਅੰਤ ਨ ਪਾਏ ਜਾਹਿ (ਉਸ)। {ਜਪੁ ੧, ੨੪:੮ (5)}। ਤਾ ਤੇ
|
| SGGS Gurmukhi-English Dictionary |
P. pro. His
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਤਾਉ (ਤਾਪ) ਦਾ ਸੰਖੇਪ. ਸੇਕ. ਆਂਚ। (2) ਸੰ. ਪ੍ਰਤ੍ਯ- ਇਹ ਵਿਸ਼ੇਸਣ ਅਤੇ ਸੰਗ੍ਯਾ ਦੇ ਅੰਤ ਲੱਗਕੇ ਭਾਵ ਅਥਵਾ ਧਰਮ ਬੋਧਨ ਕਰਦਾ ਹੈ. ਪਨ. ਪੁਣਾ. ਜਿਵੇਂ- ਸ਼ਤ੍ਰਤਾ, ਮਿਤ੍ਰਤਾ ਆਦਿ. ਦੇਖੋ, ਤਾਮਸਤਾ। (3) ਵ੍ਯ- ਤਬ. ਤਦ. "ਤਾ ਮੁਖ ਹੋਵੈ ਉਜਲਾ". (ਸ੍ਰੀ ਮਃ ੧)। (4) ਸਰਵ- ਤਿਸ. "ਤਾ ਸਿਉ ਟੂਟੀ ਕਿਉ ਬਨੈ?" (ਸ. ਕਬੀਰ)। (5) ਉਸ ਨੇ. ਤਿਸ ਨੇ. "ਸ੍ਰੁਤ ਮੈਲ ਤੇ ਦੈਤ ਰਚੇ ਜੁਗ ਤਾ". (ਚੰਡੀ ੧)। (6) ਫ਼ਾ.੧ ਵ੍ਯ- ਤੀਕ. ਤੋੜੀ. ਪਰਯੰਤ. "ਮਿਤ੍ਰ ਲੁੜੇਨਿ ਸੁ ਖਾਧਾਤਾ". (ਗਉ ਮਃ ੧) ਖਾਣ ਪਰਯੰਤ. ਜਦ ਖਾਣ ਨੂੰ ਨਾ ਮਿਲੇ ਫਿਰ ਨਹੀਂ ਲੋੜਦੇ.
Mahan Kosh data provided by Bhai Baljinder Singh (RaraSahib Wale);
See http://www.ik13.com
|
|