Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧap. 1. ਤਪਸਿਆ, ਕਰੜੀ ਘਾਲਨਾ। 2. ਤਪ ਕਰਨ ਵਾਲਾ, ਤਪਸੀ। 1. penance, reparation. 2. one who undertake penance. ਉਦਾਹਰਨਾ: 1. ਅਸੰਖ ਪੂਜਾ ਅਸੰਖ ਤਪ ਤਾਉ ॥ Japujee, Guru Nanak Dev, 17:2 (P: 3). ਏਹਾ ਭਗਤਿ ਏਹੋ ਤਪ ਤਾਉ ॥ Raga Aaasaa 1, 6, 1:3 (P: 350). 2. ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ Raga Sireeraag 3, 40, 4:1 (P: 29).
|
SGGS Gurmukhi-English Dictionary |
[1. Sk. n. 2. P. n.] 1. austerity, selfmortificaiton, worship, devotion, adoration, penance. 2. fever, heat
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. meditation, austerities, penances, self-mortification, devotion.
|
Mahan Kosh Encyclopedia |
ਸੰ. तप्. ਧਾ. ਤੱਤਾ ਹੋਣਾ, ਜਲਨਾ, ਤਪ ਕਰਨਾ, ਪਛਤਾਉਣਾ, ਚਮਕਣਾ, ਦੁੱਖ ਸਹਾਰਨਾ। 2. ਨਾਮ/n. ਸ਼ਰੀਰ ਨੂੰ ਤਪਾਉਣ ਵਾਲਾ ਵ੍ਰਤ. ਤਪਸ੍ਯਾ. “ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ.” (ਸੁਖਮਨੀ) “ਤੀਰਥ ਦਾਨ ਦਯਾ ਤਪ ਸੰਜਮ.” (੩੩ ਸਵੈਯੇ) 3. ਅਗਨਿ। 4. ਗਰਮੀ। 5. ਗ੍ਰੀਖਮ ਰੁੱਤ। 6. ਬੁਖ਼ਾਰ. ਜ੍ਵਰ. ਦੇਖੋ- ਤਾਪ 2। 7. ਤੇਜ. ਪ੍ਰਭਾਵ. ਹਕੂਮਤ ਦਾ ਦਬਦਬਾ. “ਦੇਵਨ ਕੇ ਤਪ ਮੈ ਸੁਖ ਪਾਵੈ.” (ਚੰਡੀ ੧) 8. ਡਿੰਗ. ਮਾਘ ਮਹੀਨਾ, ਜਿਸ ਵਿੱਚ ਅੱਗ ਸੇਕੀ ਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|