Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dālī. ਟਾਹਣੀ। branch. ਉਦਾਹਰਨ: ਡਾਲੀ ਲਾਗੈ ਨਿਹਫਲੁ ਜਾਇ ॥ (ਇਥੇ ਭਾਵ ਜਗਤ ਮੋਹ). Raga Aaasaa 3, 44, 2:1 (P: 362).
|
Mahan Kosh Encyclopedia |
ਪਾਈ. ਘੱਤੀ. ਦੇਖੋ- ਡਾਲਨਾ। 2. ਨਾਮ/n. ਸ਼ਾਖ਼ਾ. ਟਾਹਣੀ. ਦੇਖੋ- ਡਾਲ 3. “ਮਲਿ ਤਖਤ ਬੈਠਾ ਸੈ ਡਾਲੀ.” (ਵਾਰ ਰਾਮ ੩) ਗੁਰੂ ਨਾਨਕ ਦਾ ਤਖਤ ਜਿਸ ਦੀਆਂ ਸੈਂਕੜੇ ਸ਼ਾਖਾਂ ਹਨ. ਮੱਲ ਬੈਠਾ. “ਡਾਲੀ ਲਾਗੇ ਤਿਨੀ ਜਨਮੁ ਗਵਾਇਆ.” (ਮਾਰੂ ਸੋਲਹੇ ਮਃ ੩) ਕਰਤਾਰ ਮੂਲ, ਅਤੇ ਦੇਵੀ ਦੇਵਤਾ ਡਾਲੀਰੂਪ ਹਨ। 3. ਫਲ ਫੁੱਲ ਆਦਿ ਨਾਲ ਸਜਾਈ ਹੋਈ ਟੋਕਰੀ, ਜੋ ਕਿਸੇ ਮਹਾਨਪੁਰੁਸ਼ ਅਥਵਾ- ਮਿਤ੍ਰ ਨੂੰ ਅਰਪਨ ਕਰੀਦੀ ਹੈ. “ਮਾਲੀ ਰਚ ਡਾਲੀ ਕੋ ਲ੍ਯਾਏ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|