Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਅਸਤ, ਕੂੜ। ਉਦਾਹਰਣ: ਸਾਚੁ ਛੋਡਿ ਝੂਠ ਸੰਗਿ ਮਚੈ॥ {ਗਉ ੫, ਸੁਖ ੪, ੪:੨ (267)}। ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ॥ {ਜੈਤ ੫, ਵਾਰ ੯:੨ (707)}। ਮੋਹ ਝੂਠੁ ਪਸਾਰਾ ਝੂਠ ਕੇ ਝੂਠੇ ਲਪਟਾਇ॥ {ਗਉ ੪, ੪੭, ੩:੨ (166)}।

SGGS Gurmukhi-English Dictionary
  Lie, falsehood, mendacity, untruth
SGGS Gurmukhi-English Data provided by Harjinder Singh Gill, Santa Monica, CA, USA.

English Translation
Lie, falsehood, mendacity, untruth.

Mahan Kosh Encyclopedia
{ਸੰਗ੍ਯਾ}. ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ". (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹ ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ". (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ". (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ". (ਵਾਰ ਮਾਝ ਮਃ ੧)। (2) ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧) [¹स्त्रोषु नर्मविबाहेच वृत्त्यर्थेप्राणासङ्कटे। गोब्राह्मणार्थेहिंसायां नाऽनृतंस्याजुगुप्सितम्। (ਭਾਗਵਤ ਸਕੰਧ ੮, ਅਃ ੧੯, ਸ਼ਃ ੪੩) उद्बाहकाले रतिसम्प्रयोगेप्राणात्यये सर्वधनापहारे। विप्रस्यचार्थे अनृतंवदेयुः पञ्चानृतान्याहुरपातकानि। (ਵਸ਼ਿਸਠ ਸੰਹਿਤਾ, ਅਃ ੧੬).]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits