Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jaikār(u). ਜੈ ਦੀ ਧੁਨੀ, 'ਜੈ' ਸ਼ਬਦ ਦਾ ਉਚੇ ਸੁਰ ਨਾਲ ਉਚਾਰਣ, ਇਕ ਪ੍ਰਕਾਰ ਦੀ ਸਤਿਕਾਰ ਭਰੀ ਬੰਧਨਾ ਵਡਿਆਈ, ਸਿਫਤ। proclamation of victory, ovation. ਉਦਾਹਰਨ: ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥ Raga Sireeraag 1, Asatpadee 28, 17:3 (P: 72). ਉਦਾਹਰਨ: ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥ (ਫਤਹਿ ਕੀਤੀ, ਸਫਲਤਾ ਬਖਸ਼ੀ). Raga Sireeraag 4, Vaar 16:5 (P: 89). ਉਦਾਹਰਨ: ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥ (ਬੰਧਨਾ, ਨਮਸਕਾਰ). Raga Gaurhee 3, 28, 4:3 (P: 160). ਉਦਾਹਰਨ: ਈਹਾ ਸੁਖੁ ਦਰਗਹ ਜੈਕਾਰੁ ॥ (ਸਫਲਤਾ, ਫਤਹਿ). Raga Gaurhee 5, Sukhmanee 19, 7:8 (P: 289). ਉਦਾਹਰਨ: ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ Raga Devgandhaaree 5, 23, 2:1 (P: 532). ਉਦਾਹਰਨ: ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ (ਯਸ). Raga Sorath 4, Vaar 25, Salok, 4, 1:6 (P: 652). ਉਦਾਹਰਨ: ਦੇਵਣਹਾਰੇ ਕਉ ਜੈਕਾਰੁ ॥ (ਬੰਧਨਾ, ਕਰਤਗਤਾ ਦਾ ਪ੍ਰਗਟਾ, ਧੰਨਵਾਦ). Raga Bilaaval 3, Vaar-Sat, 1, 5:6 (P: 841).
|
Mahan Kosh Encyclopedia |
{ਸੰਗ੍ਯਾ}. ਜਯਕਾਰ. ਜਯਧ੍ਵਨਿ. ਜੈ ਸ਼ਬਦ ਦਾ ਉੱਚੇ ਸੁਰ ਨਾਲ ਉੱਚਾਰਣ. ਵਹਿਗੁਰੂ ਜੀ ਕੀ ਫਤਹ ਅਤੇ ਸੱਤ ਸ੍ਰੀ ਅਕਾਲ ਦਾ ਨਅ਼ਰਹ. "ਸੰਤ ਸਭਾ ਕਉ ਸਦਾ ਜੈਕਾਰੁ". (ਗਉ ਮਃ ੫) ਖਾਲਸੇ ਦਾ ਜੈਕਾਰਾ ਇਹ ਹੈ:- ਸਭ ਧਰਤੀ ਹਲਚਲ ਭਈ ਛੋਡ੍ਯੋ ਘਰਬਾਰਾ, ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ, ਸਤਿਗੁਰੁ ਬਾਝਹੁ ਕੋ ਨਹੀਂ ਭੈ ਕਾਟਨਹਾਰਾ, ਚੜ੍ਹਿਆ ਗੁਰੁ ਗੋਬਿੰਦਸਿੰਘ ਲੈ ਧਰਮ ਨਗਾਰਾ. ਭੇਖੀ ਭਰਮੀਆਂ ਦੀ ਸਭਾ ਉਠਾਇਕੈ, ਦਬੜੂ ਘੁਸੜੂ ਨੂੰ ਭਾਜੜਾਂ ਪਾਇਕੇ, ਖੋਟੇ ਖਚਰੇ ਦੀ ਸਫਾ ਸਮੇਟਕੇ ਗੁਰਸਿੰਘਾਂ ਰਚਿਆ ਜੈਕਾਰਾ, ਜੋ ਗੱਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ- ਸਤਿ ਸ੍ਰੀ ਅਕਾਲ, ਗੁਰਬਰ ਅਕਾਲ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|