Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮਨ, ਦਿਲ ਚਿਤ; ਹੋਰ ਵੇਖੋ 'ਜੀਓ'। (2) ਜੀਵ ਆਤਮਾ। (3) ਜੀਵਨ, ਜਨਮ (ਸੰਧਿਆ, ਨਿਰਣੈ)। (4) ਜਾਨ ਜਿੰਦ। (5) ਸਤਿਕਾਰ ਬੋਧਿਕ। (6) ਜੀਵ, ਪ੍ਰਾਣੀ। (7) ਜਿੰਦ (ਰਾਗ ਦੀ), (ਭਾਵ) ਸੁਰ। (8) ਜੋਤ। (9) ਜਿਊਣ। ਉਦਾਹਰਣ: ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ {ਆਸਾ ੧, ਵਾਰ ੧੧ਸ, ੧, ੩:੩ (469)}। ਅਰਪਿ ਸਾਧ
|
| SGGS Gurmukhi-English Dictionary |
P. interj. O Lord, Sir!
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) Life, creature, existence. (2) (intj) Live!.
|
| Mahan Kosh Encyclopedia |
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ". (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। (2) {ਸੰਗ੍ਯਾ}. ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ". (ਗਉ ਅਃ ਕਬੀਰ)। (3) ਜਾਨ. "ਜੀਉ ਪਿੰਡ ਸਭ ਤੇਰੀ ਰਾਸਿ". (ਸੁਖਮਨੀ)। (4) ਜੀਵਨ. ਜ਼ਿੰਦਗੀ". ਜੀਉ ਸਮਪਉ ਆਪਣਾ". (ਓਅੰਕਾਰ) "ਲੀਪਤ ਜੀਉ ਗਇਓ". (ਬਿਲਾ ਕਬੀਰ)। (5) ਮਨ. ਦਿਲ. "ਜੀਉ ਡਰਤ ਹੈ ਆਪਣਾ". (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ". (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ". (ਗੂਜ ਮਃ ੧)। (6) ਪ੍ਰਾਣੀ. ਜਾਨਵਰ। (7) ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ". (ਗਉ ਕਬੀਰ)। (9) ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ". (ਪ੍ਰਭਾ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|