Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jāl. 1. ਜੀਵਾਂ ਨੂੰ ਫਸਾ ਕੇ ਫੜਨ ਲਈ ਬਣਾਈ ਧਾਗੇ ਅਤਵਾ ਹੋਰ ਵਸਤੂ ਨਾਲ ਬਣਾਈ ਫਾਹੀ, ਫਾਹੀ (ਫੰਧਾ)। 2. ਬੰਧਨ। 1. net, mesh. 2. trap, noose. 1. ਉਦਾਹਰਨ: ਆਪ ਜਾਲ ਮਣਕੜਾ ਆਪੇ ਅੰਦਰਿ ਲਾਲੁ ॥ Raga Sireeraag 1, 25, 2:2 (P: 23). ਉਦਾਹਰਨ: ਆਲ ਜਾਲ ਮਾਇਆ ਜੰਜਾਲ ॥ (ਘਰ ਦੇ ਫੰਧੇ ਭਾਵ ਘਰ ਦੇ ਧੰਦੇ ਤੇ ਬੰਧਨ). Raga Gaurhee 5, Sukhmanee 21, 7:5 (P: 292). 2. ਉਦਾਹਰਨ: ਗੁਰਿ ਪੂਰੈ ਤਾ ਕੇ ਕਾਟੇ ਜਾਲ ॥ Raga Gaurhee 5, 82, 4:4 (P: 180).

SGGS Gurmukhi-English Dictionary
[1. H. P. v. 2. Sk. n.] 1. burn. 2. net
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {ਸੰਗ੍ਯਾ}. ਝਰੋਖਾ। (2) ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ". (ਸ੍ਰੀ ਅਃ ਮਃ ੧)। (3) ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ". (ਗੁਪ੍ਰਸੂ੍ਯ)। (4) ਸਮੁਦਾਯ ਗਰੋਹ. "ਨਾਸ ਭਏ ਅਘ ਜਾਲ". (ਗੁਪ੍ਰਸੂ)। (5) ਅਹੰਕਾਰ। (6) ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ". (ਸਲੋਹ) ਦੇਖੋ, ਪ੍ਰਵਾਲ। (7) ਅ਼. __ ਜਅ਼ਲ ਝੂਟੀ ਬਣਾਉਟ। (5) ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ". (ਸਲੋਹ)। (9) ਸਿੰਧੀ. ਜ਼ਾਲ. ਇਸਤ੍ਰੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits