Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jām. 1. ਯਮ, ਧਰਮ ਰਾਜ ਦੇ ਦੂਤ। 2. ਜਨਮ(ਦਰਪਨ)। 3. ਪਹਿਰ, ਸਮੇਂ ਦੀ ਇਕ ਇਕਾਈ। 1. courier of death. 2. birth. 3. unit of time. 1. ਉਦਾਹਰਨ: ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ Raga Maajh 5, Baaraa Maaha-Maajh, 1:8 (P: 133). ਉਦਾਹਰਨ: ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥ (ਜਮਾਂ ਦਾ). Raga Gaurhee 5, 142, 1:2 (P: 211). 2. ਉਦਾਹਰਨ: ਅਨਿਕ ਜੋਨ ਜਨਮੈ ਮਰਿ ਜਾਮ ॥ (ਜਨਮ ਹੋਵੇ). Raga Gaurhee 5, Sukhmanee 2, 3:5 (P: 264). 3. ਉਦਾਹਰਨ: ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥ Salok, Kabir, 235:1 (P: 1377).
|
SGGS Gurmukhi-English Dictionary |
[Desi adv.] So long as
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. cup es0.wine cup, wine, glass, goblet; traffic jam; adj. jammed, stuck; fruit jam.
|
Mahan Kosh Encyclopedia |
{ਸੰਗ੍ਯਾ}. ਯਮ. ਕਾਲ. "ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ". (ਬਾਵਨ)। (2) ਜਨਮ. ਉਤਪੱਤਿ. "ਅਨਿਕ ਜੋਨਿ ਜਨਮੈ ਮਰਿ ਜਾਮ". (ਸੁਖਮਨੀ)। (3) ਯਾਮ. ਯਮ ਦਾ. ਯਮ ਦਾ ਦੂਤ. ਯਮਗਣ. "ਮੀਤ ਸਜਣ ਸਭ ਜਾਮ". (ਬਾਰਹਮਾਹਾ ਮਾਝ) ਸਾਰੇ ਯਮਦੂਤਰੂਪ ਹਨ. "ਆਦਰ ਦੇਵਤ ਜਾਮ". (ਜੈਤ ਮਃ ੫) ਯਮਗਣ ਅਪਮਾਨ ਕਰਨ ਦੀ ਥਾਂ, ਆਦਰ ਦਿੰਦੇ ਹਨ। (4) ਸਿੰਧੀ. {ਸੰਗ੍ਯਾ}. ਸਰਦਾਰ. ਸਰਕਰਦਾ। (5) ਸੰ. याम {ਸੰਗ੍ਯਾ}. ਪਹਿਰ. ਤਿੰਨ ਘੰਟਾ ਪ੍ਰਮਾਣ ਕਾਲ। ੬ ਅ਼. __ ਚਾਂਦੀ ਦਾ ਪਿਆਲਾ। (7) ਸ਼ਰਾਬ ਪੀਣ ਦਾ ਪਾਤ੍ਰ। (8) ਸ੍ਰੀ ਗੁਰੂ ਅਰਜਨ ਦੇਵ ਦਾ ਇੱਕ ਸਿਦਕੀ ਸਿੱਖ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|