Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jāṯī. 1. ਕੁਲ, ਵੰਸ਼, ਜਾਤ। 2. ਜਾਂਦਾ ਹੈ (ਸਹਾਇਕ ਕਿਰਿਆ)। 3. ਜਾਣੀ, ਸਮਝੀ। 4. ਕਿਸਮ, ਪ੍ਰਕਾਰ। 5. ਯਾਤਰੀ, ਤੀਰਥਾਂ ਤੇ ਜਾਣ ਵਾਲਾ। 6. ਹਸਤੀਆਂ। 7. ਜਾਂਦੀ, ਤੁਰਦੀ, ਗਮਨ ਕਰਦੀ। 1. caste, linage. 2. auxiliary verb. 3. understood, realised. 4. species. 5. pilgrim. 6. persons. 7. walking. 1. ਉਦਾਹਰਨ: ਫਕੜ ਜਾਤੀ ਫਕੜੁ ਨਾਉ ॥ Raga Sireeraag 4, Vaar 3, Salok, 1, 1:1 (P: 83). ਉਦਾਹਰਨ: ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ Raga Maajh 1, Vaar 10:1 (P: 142). 2. ਉਦਾਹਰਨ: ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥ Raga Sireeraag 4, Vaar 13:3 (P: 88). 3. ਉਦਾਹਰਨ: ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥ Raga Maajh 5, 13, 4:3 (P: 98). 4. ਉਦਾਹਰਨ: ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ Raga Aaasaa 1, Vaar 3 ਸ1 2:5 (P: 464). 5. ਉਦਾਹਰਨ: ਜਉ ਤੁਮ ਤੀਰਥ ਤਉ ਹਮ ਜਾਤੀ ॥ Raga Sorath Ravidas, 5, 2:2 (P: 658). 6. ਉਦਾਹਰਨ: ਜੋਤੀ ਜਾਤੀ ਗਣਤ ਨ ਆਵੈ ॥ (ਜੋਤ ਵਾਲੀਆਂ ਹਸਤੀਆਂ). Raga Bilaaval 1, Thitee, 4:3 (P: 839). 7. ਉਦਾਹਰਨ: ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥ Raga Gond, ʼnaamdev, 7, 1:2 (P: 875).
|
SGGS Gurmukhi-English Dictionary |
[var.] From Jāta
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. race, tribe, clan;genus, species; nation; ethnic group; breed, kind; sex. (2) adj. personal, private, pertaining to self, individual;also ਜ਼ਾਤੀ.
|
Mahan Kosh Encyclopedia |
ਦੇਖੋ, ਜਾਤਿ. "ਜਾਤੀ ਦੈ ਕਿਆ ਹਥ, ਸਚੁ ਪਰਖੀਐ". (ਵਾਰ ਮਾਝ ਮਃ ੧)। (2) ਯਾਤ੍ਰੀ. ਯਾਤ੍ਰਾ ਕਰਨ ਵਾਲਾ. "ਜਉ ਤੁਮ ਤੀਰਥ, ਤਉ ਹਮ ਜਾਤੀ". (ਸੋਰ ਰਵਿਦਾਸ)। (3) ਜਾਣੀ. ਸਮਝੀ. "ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ". (ਗਉ ਮਃ ੫) "ਗਤਿ ਨਾਨਕ ਵਿਰਲੀਂ ਜਾਤੀ. (ਮਾਝ ਮਃ ੫)। (4) ਸੰ. {ਸੰਗ੍ਯਾ}. ਚਮੇਲੀ। (5) ਮਾਲਤੀ। (6) ਡਿੰਗ. ਹਾਥੀ। (7) ਸ੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। (8) ਅ਼. __ ਜਾਤੀ. ਵਿ- ਆਪਣਾ. ਨਿਜਕਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|