Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jamaḏgan(i). ਇਕ ਤਪੱਸਵੀ ਤੇ ਸੂਰਬੀਰ ਰਿਸ਼ੀ ਜੋ ਭ੍ਰਿਗੂ ਵੰਸ਼ ਵਿਚ ਪਿਤਾ ਰਿਚੀਕ ਤੇ ਮਾਤਾ ਸਤਯਵਤੀ ਦਾ ਪੁੱਤਰ ਸੀ; ਦਮਕਰਨ ਦਾ। one of the ascetics and brave warrior. ਉਦਾਹਰਨ: ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥ Sava-eeay of Guru ʼnanak Dev, Kal-Sahaar, 4:2 (P: 1389).

SGGS Gurmukhi-English Dictionary
[n.] The father of Parshurāma
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ जमदग्नि ਭ੍ਰਿਗੁਵੰਸ਼ ਵਿੱਚੋਂ ਇੱਕ ਬ੍ਰਾਹਮਣ, ਜੋ ਰਿਚੀਕ ਅਤੇ ਸਤ੍ਯਵਤੀ ਦਾ ਪੁਤ੍ਰ ਸੀ. ਜਮਦਗਨਿ ਦੀ ਮਾਤਾ ਸਤ੍ਯਵਤੀ ਛਤ੍ਰੀ ਵੰਸ਼ ਦੇ ਗਾਧਿ ਨਾਮੇਂ ਰਾਜੇ ਦੀ ਪੁਤ੍ਰੀ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਸਮੇਂ ਰਿਚੀਕ ਰਿਖੀ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਇੱਕ ਦਿਵ੍ਯ ਭੋਜਨ ਤਿਆਰ ਕੀਤਾ, ਜਿਸ ਦੇ ਖਾਣ ਤੋਂ ਬ੍ਰਾਹਮਣ ਦੀਆਂ ਸਿਫਤਾਂ ਵਾਲਾ ਪੁਤ੍ਰ ਹੋਵੇ. ਉਸ ਨੇ ਉਸੇ ਵੇਲੇ ਇੱਕ ਹੋਰ ਆਹਾਰ ਤਿਆਰ ਕਰਕੇ ਸਤ੍ਯਵਤੀ ਦੀ ਮਾਤਾ ਨੂੰ ਭੀ ਦਿੱਤਾ, ਜਿਸ ਦੇ ਅਸਰ ਨਾਲ ਯੋੱਧਾ ਪੁਤ੍ਰ ਜਨਮੇ. ਇਨ੍ਹਾਂ ਮਾਵਾਂ ਧੀਆਂ ਨੇ ਉਹ ਆਹਾਰ ਆਪਸ ਵਿੱਚ ਬਦਲ ਲਏ, ਇਸ ਲਈ ਰਿਚੀਕ ਦਾ ਪੁਤ੍ਰ ਜਮਦਗਨਿ ਤਾਂ ਯੋੱਧਾ ਹੋਇਆ,¹ ਤੇ ਗਾਧਿ ਛਤ੍ਰੀ ਦਾ ਪੁਤ੍ਰ ਵਿਸ਼੍ਵਾਮਿਤ੍ਰ ਬ੍ਰਾਹਮਣ ਹੋਇਆ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਮਦਗਨਿ ਨੇ ਜਦ ਸਾਰੇ ਵੇਦਾਂ ਦਾ ਅਭ੍ਯਾਸ ਕਰ ਲਿਆ, ਤਾਂ ਸੂਰਜਵੰਸ਼ੀ "ਰੇਣੁ" ਅਥਵਾ "ਪ੍ਰਸੇਨਜਿਤ" ਰਾਜੇ ਪਾਸ ਗਿਆ ਅਤੇ ਉਸ ਦੀ ਕੰਨ੍ਯਾ ਰੇਣੁਕਾ ਮੰਗੀ. ਰਾਜੇ ਨੇ ਉਸ ਨੂੰ ਕੰਨ੍ਯਾ ਦੇ ਦਿੱਤੀ, ਜਿਸ ਦੇ ਉਦਰ ਤੋਂ ਜਮਦਗਨਿ ਦੇ ਪੰਜ ਪੁਤ੍ਰ ਹੋਏ- ਰੁਮਨ੍ਵਾਨ, ਸੁਸੇਣ, ਵੇਹੁ, ਵਿਸ਼੍ਵਾਵਹੁ ਅਤੇ ਪਰਸ਼ੁਰਾਮ. ਜਮਦਗਨਿ ਦੇ ਰਹਿਣ ਦਾ ਥਾਂ ਗ਼ਾਜ਼ੀਪੁਰ ਜਿਲੇ ਵਿੱਚ "ਜ਼ਮਾਨੀਆ" ਨਾਮ ਤੋਂ ਪ੍ਰਸਿੱਧ ਹੈ, ਜੋ ਜਮਦਗਨੀਯ ਤੋਂ ਵਿਗੜਕੇ ਬਣਿਆ ਹੈ. "ਗਾਵੈ ਜਮਦਗਨਿ ਪਰਸ ਰਾਮੇਸੁਰ". (ਸਵੈਯੇ ਮਃ ੧. ਕੇ) ਦੇਖੋ, ਸਹਸ੍ਰਬਾਹੁ, ਚ੍ਯਵਨ, ਪਰਸਰਾਮ ਅਤੇ ਰੇਣੁਕਾ. [¹ਪੁਰਾਣਕਥਾ ਹੈ ਕਿ ਜਮਦਗਨਿ ਦੇ ਪਿਤਾ ਦੇ ਵਰਦਾਨ ਕਰਕੇ ਯੋੱਧਾ ਦੇ ਗੁਣ ਪੁਤ੍ਰ ਦੀ ਥਾਂ ਪੋਤੇ ਪਰਸ਼ੁਰਾਮ ਵਿੱਚ ਬਦਲ ਗਏ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits