Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Jap(u). 1. ਗੁਰੂ ਨਾਨਕ ਸਾਹਿਬ ਦੀ ਇਕ ਬਾਣੀ ਜਿਸ ਦੀਆਂ 38 ਪਉੜੀਆਂ ਤੇ ਦੋ ਸਲੋਕ ਹਨ। ਇਹ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਉਪਰ ਹੈ। 2. ਜਾਪ, ਜਪ। 3. ਜਾਪ ਕਰਨਾ। 1. name of Guru ʼnanak Dev Ji's superb Bani. 2. meditation. 3. to meditate, to repeat/chant. 1. ਉਦਾਹਰਨ: ਜਪੁ ॥ Japujee, Guru ʼnanak Dev, 1, (P: 1). 2. ਉਦਾਹਰਨ: ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ Raga Aaasaa 5, So-Purakh, 4, 2:1 (P: 12). 3. ਉਦਾਹਰਨ: ਮੈ ਮੂਰਖ ਹਰਿ ਹਰਿ ਜਪੁ ਪੜਿਆ ॥ (ਜਾਪ ਕਰਨਾ ਹੀ ਪੜਿਆ/ਸਿਖਿਆ ਹੈ). Raga Gaurhee 4, 39, 1:3 (P: 163).

SGGS Gurmukhi-English Dictionary
[var.] From Japa
SGGS Gurmukhi-English Data provided by Harjinder Singh Gill, Santa Monica, CA, USA.

English Translation
n.m. a devotional composition recited by Sikhs usu. as early morning prayer;also ਜਪੁਜੀ.

Mahan Kosh Encyclopedia

ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ". (ਨਾਪ੍ਰ)¹ ੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ". (ਸੋਪੁਰਖੁ)। (3) ਜਪ੍ਯ. ਵਿ- ਜਪਣ ਯੋਗ੍ਯ. [¹ਕਈ ਆਖਦੇ ਹਨ ਕਿ ਜਪੁ ਦੇ ਪਦ ੪੦ ਹਨ. ਉਹ ਸੂਹੀ ਦੀ ਵਾਰ ਦਾ ਸਲੋਕ ਮਃ ੧. "ਦੁਇ ਦੀਵੇ ਚਉਦਹ ਹਟ ਨਾਲੇ" ਜਪੁ ਦਾ ਪਾਠ ਗਿਣਦੇ ਹਨ. ਬਾਬਾ ਸਾਹਿਬ ਸਿੰਘ ਜੀ ਵੇਦੀ ਦੇ ਸੇਵਕ-"ਇਹੁ ਜਪੁ ਕਰਤੇ ਪੁਰਖ ਕਾ ਸਚੁ ਨਾਨਕ ਕੀਆ ਬਖਾਨ". ਇਹ ਪਦ ਨਾਲ ਜੋੜਦੇ ਹਨ, ਪਰ ਇਹ ਸਾਰੀਆਂ ਮਨਕਲਪਿਤ ਗੱਲਾਂ ਹਨ. ਜਿਤਨਾ ਪਾਠ ਜਪੁ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਮੁੱਢ ਵੇਖੀਦਾ ਹੈ, ਇਹ ਮੁਕੰਮਲ ਬਾਣੀ ਹੈ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits