Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਸਮੂਹ। (2) ਭਗਤ, ਸਾਧੂ। (3) ਮਨੁੱਖ, ਲੋਕ, ਪ੍ਰਾਣੀ। (4) ਦਾਸ, ਸੇਵਕ। (5) ਇਸਤ੍ਰੀ, ਔਰਤ, ਬੀਵੀ, ਜੋਰੂ। ਉਦਾਹਰਣ: ਆਖਹਿ ਸੁਰਿ ਨਰ ਮੁਨਿ ਜਨ ਸੇਵ॥ {ਜਪੁ ੧, ੨੬:੧੮ (6)}। ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ॥ {ਸਿਰੀ ੩, ਅਸ ੧੯, ੫:੧ (65)}। ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ॥ {ਸਿਰੀ ੩
|
| SGGS Gurmukhi-English Dictionary |
1. n. 2. Sk. n. 1. (from Per. Zan) wife. 2. man
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
A person, an individual, mankind.
|
| Mahan Kosh Encyclopedia |
ਸੰ. जन ਧਾ ਉਤਪੰਨ ਕਰਨਾ, ਜਣਨਾ, ਪੈਦਾ ਕਰਨਾ। (2) ਵਿ- ਉਤਪੰਨ. ਪੈਦਾ ਹੋਇਆ। (3) {ਸੰਗ੍ਯਾ}. ਲੋਕ. "ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ". (ਵਾਰ ਗਉ ੧. ਮਃ ੪)। (4) ਸਮੂਹ. ਸਮੁਦਾਯ. "ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ". (ਅਨੰਦੁ)। (5) ਭਗਤ. ਸਾਧੁ. "ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨਿ". (ਵਾਰ ਬਿਲਾ ਮਃ ੩)। (6) ਦਾਸ. ਸੇਵਕ". ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ". (ਸ੍ਰੀ ਰਵਿਦਾਸ)। (7) ਪੁਰਖ. ਪ੍ਰਾਣੀ. "ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ". (ਸੁਖਮਨੀ)। (8) ਪੁਰਾਣਾਂ ਅਨੁਸਾਰ ਉੱਪਰਲੇ ਸੱਤ ਲੋਕਾਂ ਵਿੱਚੋਂ ਪੰਜਵਾਂ ਲੋਕ, ਜਿਸ ਵਿੱਚ ਬ੍ਰਹਮਾ ਦੇ ਪੁਤ੍ਰ ਸਨਕਾਦਿ ਅਤੇ ਮਹਾਨ ਯੋਗੀ ਰਹਿੰਦੇ ਹਨ। (9) ਫ਼ਾ. __ ਜ਼ਨ. ਭਾਰਯਾ. ਜੋਰੂ. ਵਹੁਟੀ. "ਜਨ ਪਿਸਰ ਪਦਰ ਬਿਰਾਦਰਾ". (ਤਿਲੰ ਮਃ ੧)। (10) ਇਸਤ੍ਰੀ. ਨਾਰੀ. "ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ". (ਵਾਰ ਰਾਮ ੩)। (11) ਮਾਰ. ਪ੍ਰਹਾਰ. ਇਹ ਅਮਰ ਹੈ ਜ਼ਦਨ ਦਾ. "ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼". (ਜਫਰ)। (12) ਪ੍ਰਤ੍ਯ- ਮਾਰਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤੇਗ਼ਜ਼ਨ। (13) ਜੌਨ (ਚਾਂਦਨੀ ਦੇ ਅਰਥ ਵਿੱਚ ਭੀ ਜਨ ਸ਼ਬਦ ਆਇਆ ਹੈ.) "ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ ਜਨ ਕੀਅਉ ਪ੍ਰਗਾਸ". (ਸਵੈਯੇ ਮਃ ੪. ਕੇ) ਪਹਿਲੇ ਗੁਰੂ ਨਾਨਕ ਚੰਦ੍ਰਮਾਰੂਪ ਹੋਏ, ਤਾਰਾਰੂਪ ਮਨੁੱਖਾਂ ਵਿੱਚ ਆਪਣੀ ਜਨ (ਜੌਨ) ਦਾ ਪ੍ਰਕਾਸ਼ ਕੀਤਾ. ਇਸ ਥਾਂ ਤਾਰਨ ਸ਼ਬਦ ਸ਼ਲੇਸ ਹੈ. ਤਾਰਾਗਣ (ਨਕ੍ਸ਼੍ਤ੍ਰ) ਅਤੇ ਤਾਰਣ (ਉੱਧਾਰਣ). ੧੪. ਜਾਣਨ ਲਈ ਭੀ ਜਨ ਸ਼ਬਦ ਆਇਆ ਹੈ, ਯਥਾ- "ਆਦਿ ਅੰਤ ਜਿਨ ਜਨਲਯੋ". (ਗੁਰੁਸੋਭਾ) ਜਿਸ ਨੇ ਜਾਣ ਲੀਤਾ। (15) ਦੇਖੋ, ਜੱਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|