Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jachnā. 1. ਫਬਨਾ, ਢੁਕਵੇਂ ਹੋਣਾ। 2. ਯਾਚਕ (ਕੋਸ਼, ਮਹਾਨਕੋਸ਼); ਕੌਤਕ, ਚੋਜ (ਨਿਰਣੈ, ਦਰਪਣ); ਖਿਆਲ ਜੋ ਉਸ ਨੂੰ ਜਚਦੇ ਹਨ (ਸ਼ਬਦਾਰਥ)। 1. match. 2. beggars; wonders, mystic acts. 1. ਉਦਾਹਰਨ: ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥ (ਸ਼ੁਧ) (ਕੋਸ਼). Raga Aaasaa 5, 83, 3:4 (P: 391). 2. ਉਦਾਹਰਨ: ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥ Raga Bilaaval 5, 7, 4:2 (P: 803). ਉਦਾਹਰਨ: ਕਰਿ ਕਰਿ ਵੇਖੈ ਅਪਣੇ ਜਚਨਾ ॥ (ਚੋਜ਼, ਕੌਤਕ). Raga Maaroo 5, Asatpadee 7, 8:2 (P: 1019). ਉਦਾਹਰਨ: ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ (ਮੰਗਦੇ ਹਨ, ਯਾਚਕ ਹਨ). Sava-eeay of Guru Ramdas, Gayand, 13:3 (P: 1403).

SGGS Gurmukhi-English Dictionary
[v.] (from Sk. Jāc) beg
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ- ਜਾਂਚਨਾ. ਅੰਦਾਜ਼ਾ ਕਰਨਾ. ਅਨੁਮਾਨ ਕਰਨਾ। (2) ਫਬਨਾ. "ਜਾ ਉਹੁ ਨਿਰਮਲੁ, ਤਾ ਹਮ ਜਚਨਾ". (ਆਸਾ ਮਃ ੫) ਤਾਂ ਅਸੀਂ ਭੀ ਨਿਰਮਲ ਫਬਦੇ ਹਾਂ। (3) ਨਿਸ਼ਚੇ ਕਰਨਾ. "ਕਾਲ ਕਾ ਕਾਲ ਨਿਰੰਜਨ ਜਚਨਾ". (ਸਵੈਯੇ ਮਃ ੪. ਕੇ)। (4) {ਸੰਗ੍ਯਾ}. ਖ਼ਿਆਲ. ਸੰਕਲਪ. "ਕਰਿ ਕਰਿ ਵੇਖੈ ਅਪਣੇ ਜਚਨਾ". (ਮਾਰੂ ਅਃ ਮਃ ੫)। (5) ਵਿ- ਯਾਚਕ. ਜਾਚਨਾ ਕਰਨ ਵਾਲਾ. ਭਿਖਾਰੀ. "ਕਹੁ ਨਾਨਕ ਪ੍ਰਭੁ ਕੇ ਸਭਿ ਜਚਨਾ". (ਬਿਲਾ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits