Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖot. 1. ਛੁਟਕਾਰਾ। 2. ਮੁਆਫੀ। ਉਦਾਹਰਨਾ: 1. ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥ Raga Gaurhee 5, 115, 1:2 (P: 189). 2. ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥ Raga Saarang 5, 104, 1:2 (P: 1224).
|
SGGS Gurmukhi-English Dictionary |
[P. n.] Exemption, condonation, remission
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. discount, rebate, remission, concession; exemption, condonation.
|
Mahan Kosh Encyclopedia |
ਨਾਮ/n. ਛੁਟਕਾਰਾ. ਰਿਹਾਈ। 2. ਕ਼ਰਜ ਵਿੱਚੋਂ ਕੁਝ ਰਕ਼ਮ ਦੀ ਮੁਆਫ਼ੀ। 3. ਪੁਰਾਣੇ ਜ਼ਮਾਨੇ ਦੀ ਇੱਕ ਮੁਆਫ਼ੀ, ਜੋ ਜ਼ਮੀਨ ਦੇ ਮੁਆਮਲੇ ਵਿਚੋਂ ਕੀਤੀਜਾਂਦੀ ਸੀ ਅਤੇ ਉਸ ਛੋਟ ਦੇ ਬਦਲੇ ਰਿਆਸਤ ਦੀ ਸੇਵਾ ਕਰਾਈ ਜਾਂਦੀ ਸੀ. ਜਿਵੇਂ- ਕਿਸੇ ਇ਼ਲਾਕੇ ਦਾ ਇੱਕ ਲੱਖ ਰੁਪਯਾ ਮੁਆਮਲਾ ਹੈ, ਤਦ ਉਸ ਦੇ ਸਰਦਾਰ ਨੂੰ ਪੱਚੀ ਹਜ਼ਾਰ ਜਾਂ ਇਸ ਤੋਂ ਘੱਟ ਵੱਧ ਛੋਟ ਰਿਆਸਤ ਵੱਲੋਂ ਦਿੱਤੀਜਾਂਦੀ ਸੀ. ਛੋਟਦਾਰ ਦਾ ਫ਼ਰਜ ਸੀ ਕਿ ਉਹ ਸੈਨਾ ਰੱਖਕੇ ਸਲਤ਼ਨਤ ਦੀ ਯੋਗ੍ਯ ਸੇਵਾ ਕਰੇ ਅਤੇ ਇਲਾਕੇ ਵਿੱਚ ਅਮਨ ਰੱਖੇ।{926} 4. ਵਿ. ਛੋਟਾ. “ਛੋਟ ਭਤੀਜ ਲਖੇ ਕਰਕੈ.” (ਕ੍ਰਿਸਨਾਵ). Footnotes: {926} ਛੋਟ ਦੀ ਰਕਮ ‘ਚੌਥ’ ਵਾਂਙ ਮੁਕੱਕਰ ਨਹੀਂ ਸੀ, ਬਾਦਸ਼ਾਹ ਦੀ ਮਰਜੀ ਅਤੇ ਛੋਟਦਾਰ ਦੀ ਹੈਸੀਯਤ ਅਤੇ ਰਾਜਭਗਤੀ ਅਨੁਸਾਰ ਇਸ ਦਾ ਫੈਸਿਲਾ ਕੀਤਾਜਾਂਦਾ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|