Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Chīn. ਸਮਝ, ਵੇਖ. ਉਦਾਹਰਨ: ਸਗਲ ਅਸਥਾਨ ਭੈ ਭੀਤ ਚੀਨ ॥ Raga Gaurhee 5, 144, 2:1 (P: 211). ਉਦਾਹਰਨ: ਤਹ ਬੇਦ ਕਤੇਬ ਕਹਾ ਕੋਊ ਚੀਨ ॥ (ਸਮਝਦਾ/ਵਿਚਾਰਦਾ ਸੀ). Raga Gaurhee 5, Sukhmanee 21, 5:4 (P: 291).

SGGS Gurmukhi-English Dictionary
[v.] (from Sk. Cihana) to know, recognize, understand
SGGS Gurmukhi-English Data provided by Harjinder Singh Gill, Santa Monica, CA, USA.

English Translation
n.m. China.

Mahan Kosh Encyclopedia

{ਸੰਗ੍ਯਾ}. ਚਿੰਨ੍ਹ. ਨਿਸ਼ਾਨ। (2) ਸੰ. {ਸੰਗ੍ਯਾ}. ਪੂਰਵ ਏਸ਼ੀਆ ਦਾ ਪ੍ਰਸਿੱਧ ਦੇਸ਼, ਜੋ ਭਾਰਤ ਦੇ ਉੱਤਰ ਹਿਮਾਲੇ ਤੋਂ ਪਰੇ ਹੈ. ਇਹ ਬਹੁਤ ਪੁਰਾਣਾ ਨਾਉਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਚੀਨਰਾਜ ਦਾ ਵਿਸ੍ਤਾਰ ੫੪੪੫੯੮੦ ਵਰਗ ਮੀਲ ਹੈ, ਅਤੇ ਜਨਸੰਖ੍ਯਾ- (ਆਬਾਦੀ) ੪੩੬੦੯੧੯੫੩ ਹੈ. ਚੀਨ ੧੮. ਵਡੇ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ. ਵਿਸ਼ੇਸ ਕਰਕੇ ਚੀਨੀ ਲੋਕ ਬੁੱਧਮਤ ਦੇ ਹਨ. ਰਾਜਧਾਨੀ ਦਾ ਨਾਉਂ ਪੇਕਿਨ (Pekin) ਹੈ. "ਚੀਨ ਮਚੀਨ ਕੇ ਸੀਸ ਨ੍ਯਾਵੈਂ". (ਅਕਾਲ) ਦੇਖੋ, ਚੀਨੀ ਯਾਤ੍ਰੀ। (3) ਚੀਣਾ ਅੰਨ। (4) ਤਾਗਾ. ਸੂਤ। (5) ਝੰਡੀ. ਧੁਜਾ। (6) ਇੱਕ ਪ੍ਰਕਾਰ ਦਾ ਕਮਾਦ, ਜਿਸ ਦਾ ਚਣ ਨਾਉਂ ਪ੍ਰਸਿੱਧ ਹੈ। (7) ਚੀਨ ਦੇਸ਼ ਦਾ ਨਿਵਾਸੀ। (8) ਚੀਨ ਦੇਸ਼ ਦਾ ਵਸਤ੍ਰ। (9) ਚੀਨਨਾ ਕ੍ਰਿਯਾ ਦਾ ਅਮਰ. ਦੇਖ! ਪਛਾਣ!.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits