Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chīj. 1. ਚੋਜ, ਕੌਤਕ, ਮੌਜ। 2. ਵਡਿਆਈ ਵਾਲੇ, ਗੁਣ ਵਾਲੇ। 3. ਵਸਤ, ਪਦਾਰਥ। 1. ਉਦਾਹਰਨ: ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ Raga Aaasaa 1, Vaar 17:3 (P: 472). 2. ਉਦਾਹਰਨ: ਨਿਚੀਜਿਆਂ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ Raga Sorath 5, 62, 1:2 (P: 624). 3. ਉਦਾਹਰਨ: ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ Raga Tilang 5, 4, 4:1 (P: 724).

SGGS Gurmukhi-English Dictionary
[1. n. 2. P. n.] 1. (from Per. Cīza) thing 2. enjoyment, pleasure
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. __ {ਸੰਗ੍ਯਾ}. ਵਸਤੁ. ਪਦਾਰਥ. ਦ੍ਰਵ੍ਯ. "ਏਕੁ ਚੀਜੁ ਮੁਝੈ ਦੇਹਿ, ਅਵਰ ਜਹਰ- ਚੀਜ ਨ ਭਾਇਆ". (ਵਾਰ ਮਲਾ ਮਃ ੧)। (2) ਭੋਜਨ. ਅੰਨ. ਅਹਾਰ. "ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ". (ਵਾਰ ਮਾਝ ਮਃ ੨) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ ਇਹ ਹੈ ਕਿ ਜਿਵੇਂ ਸਮੁੰਦਰ ਨੂੰ ਜਲਦਾਨ ਹੈ, ਤਿਵੇਂ ਪ੍ਰਿਥਿਵੀ ਨੂੰ ਅੰਨਦਾਨ ਹੈ। (3) ਚੋਜ (ਖੇਲ- ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. "ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ". (ਵਾਰ ਆਸਾ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits