Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chalaṯ. 1. ਕੌਤਕ, ਚੋਜ, ਚਰਿਤ੍ਰ। 2. ਚਲਦਿਆਂ। 3. ਚਲਣ। 4. ਚਲਾ ਗਿਆ, ਬੀਤ ਗਿਆ। 5. ਤੁਰਦੀ ਭਾਵ ਵੱਧਦੀ ਹੈ। 1. ਉਦਾਹਰਨ: ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ Raga Dhanaasaree 1, Sohlay, 3, 2:2 (P: 13). ਉਦਾਹਰਨ: ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥ Raga Tilang 5, 4, 1:2 (P: 724). 2. ਉਦਾਹਰਨ: ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥ Raga Maajh 5, Asatpadee 17, 2:2 (P: 99). 3. ਉਦਾਹਰਨ: ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੇ ॥ Raga Todee 5, 7, 2:1 (P: 713). 4. ਉਦਾਹਰਨ: ਤਨੁ ਧਨੁ ਜੋਬਨੁ ਚਲਤ ਗਇਆ ॥ Raga Bilaaval 5, 110, 1:1 (P: 826). 5. ਉਦਾਹਰਨ: ਤ੍ਰਿਸਨਾ ਚਲਤ ਬਹੁ ਪਰਕਾਰਿ ॥ Raga Saarang 5, 107, 1:1 (P: 1225).
|
SGGS Gurmukhi-English Dictionary |
[Desi n.] Marvel, wonder
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਚਰਿਤ. {ਸੰਗ੍ਯਾ}. ਚਰਿਤ੍ਰ. "ਜਿਸ ਦੇ ਚਲਤ ਅਨੇਕ". (ਸ੍ਰੀ ਮਃ ੫)। (2) ਬਾਣੀਏ ਦਾ ਚਲਦਾ ਹਿਸਾਬ. ਬਨੀਏ ਦੀ ਉਧਾਰ ਦਿੱਤੀ ਹੋਈ ਰਕ਼ਮ ਅਥਵਾ ਵਸਤੁ। (3) ਵਿ- ਚਲਾਇਮਾਨ. ਨਾ ਇਸਥਿਤ. "ਤਨ ਧਨ ਜੋਬਨ ਚਲਤ ਗਾਇਆ". (ਬਿਲਾ ਮਃ ੫)। (4) ਚਲਦਾ. ਗਮਨ ਕਰਦਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|