Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਚਰਨ, ਪੈਰ। ਪੈਰਾਂ ਤੋਂ/ਦੀ/ਦੇ/ਨੂੰ। ਉਦਾਹਰਣ: ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ॥ {ਮਾਝ ੫, ੧੯, ੪:੩ (100)}। ਹਉ ਬਲਿਹਾਰੀ ਸਤਿਗੁਰ ਚਰਣਾ॥ {ਆਸਾ ੧, ਅਸ ੪, ੩:੩ (413)}।
|
| Mahan Kosh Encyclopedia |
ਕ੍ਰਿ- ਫਿਰਣਾ. ਵਿਚਰਣਾ. "ਗਗਨੁ ਰਹਾਇਆ ਹੁਕਮੇ ਚਰਣਾ". (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। (2) ਪਸ਼ੂਆਂ ਦੇ ਚਰਣ ਲਈ ਵਸਤ੍ਰ ਅਥਵਾ ਚਿਣਾਈ ਦਾ ਬਣਾਇਆ ਥਾਂ. ਖੁਰਲੀ। (3) ਦੇਖੋ, ਚਰਣ. "ਬਲਿ ਬਲਿ ਜਾਈ ਸਤਿਗੁਰੂ ਚਰਣਾ". (ਭੈਰ ਮਃ ੫)। (4) ਖਾਣਾ. ਭਕ੍ਸ਼੍ਣ ਕਰਨਾ. ਦੇਖੋ, ਚਰ ਧਾ. ਦੇਖੋ, ਚਰੀਦਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|