Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gẖarẖī. 1. ਪਲ, ਸਮੇਂ ਦੀ ਵੰਡ ਦੀ ਇਕ ਨਿਕੀ ਇਕਾਈ। 2. ਬਣਾਈ, ਰਚੀ। 3. ਘੜਾ। 1. ਉਦਾਹਰਨ: ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥ Raga Sireeraag 3, 56, 3:2 (P: 35). ਉਦਾਹਰਨ: ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ (ਸਮਾਂ). Raga Dhanaasaree 5, 46, 1:1 (P: 682). ਉਦਾਹਰਨ: ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ Raga Raamkalee 5, Rutee Salok, 1:2 (P: 927). 2. ਉਦਾਹਰਨ: ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ Raga Maajh 1, Vaar 2, Salok, 1, 1:5 (P: 138). 3. ਉਦਾਹਰਨ: ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥ Raga Gaurhee, Kabir, 50, 2:2 (P: 333). ਉਦਾਹਰਨ: ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ (ਦੇਹ ਰੂਪੀ ਘੜਾ). Salok, Farid, 68:1 (P: 1381).
|
English Translation |
(1) n.f. a unit of time equal to 22.5 minutes; watch, clock, time-piece; small pitcher; cf. ਘੜਾ1.
|
|