Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Govarḏẖan. ਬਿੰਦਰਾਬਨ ਨੇੜੇ ਇਕ ਪਹਾੜੀ ਜਿਥੇ ਸ੍ਰੀ ਕ੍ਰਿਸ਼ਨ ਜੀ ਗਊਆਂ ਚਰਾਇਆ ਕਰਦੇ ਸੀ, ਇਸ ਨੂੰ ਕ੍ਰਿਸ਼ਨ ਜੀ ਨੇ ਆਪਣੀ ਉਂਗਲੀ ਤੇ ਚੁਕ ਲਿਆ ਸੀ.
ਉਦਾਹਰਨ:
ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥ Raga Maaroo 1, Solhaa 20, 10:1 (P: 1041).

SGGS Gurmukhi-English Dictionary
[n.] Name of a hill near Vrindavana which was lifed on a finger by Lord Krishna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. गोवर्द्घन ਨਾਮ/n. ਗਊਆਂ ਦੇ ਵਧਾਉਣ ਵਾਲਾ ਇੱਕ ਪਹਾੜ, ਜੋ ਵ੍ਰਿੰਦਾਵਨ ਤੋਂ ੧੮ ਮੀਲ ਤੇ (ਯੂ. ਪੀ. ਦੇ ਇਲਾਕੇ ਮਥੁਰਾ ਜਿਲੇ) ਵਿੱਚ ਹੈ. ਸ਼੍ਰੀ ਕ੍ਰਿਸ਼ਨ ਜੀ ਇਸ ਉੱਪਰ ਗਊਆਂ ਚਰਾਇਆ ਕਰਦੇ ਸਨ. ਜਦ ਇੰਦ੍ਰ ਨੇ ਗੋਪਾਂ ਵੱਲੋਂ ਆਪਣੀ ਪੂਜਾ ਹਟੀ ਦੇਖੀ, ਤਦ ਉਸ ਨੇ ਕ੍ਰੋਧ ਨਾਲ ਮੂਸਲਧਾਰ ਵਰਖਾ ਕਰਕੇ ਵ੍ਰਿਜ ਨੂੰ ਡੋਬਣਾ ਚਾਹਿਆ. ਕ੍ਰਿਸ਼ਨ ਜੀ ਨੇ ਗੋਵਰਧਨ ਛਤਰੀ ਦੀ ਤਰਾਂ ਉਠਾਕੇ ਗੋਪ ਅਤੇ ਗਊਆਂ ਦੀ ਰਖ੍ਯਾ ਕੀਤੀ. “ਗੁਰਮਤਿ ਕ੍ਰਿਸਨ ਗੋਵਰਧਨ ਧਾਰੇ.” (ਮਾਰੂ ਸੋਲਹੇ ਮਃ ੧) ਗੋਵਰਧਨ ਉੱਤੇ “ਹਰਿਦੇਵ ” ਨਾਮਕ ਕ੍ਰਿਸ਼ਨ ਜੀ ਦਾ ਪ੍ਰਸਿੱਧ ਮੰਦਿਰ ਹੈ। 2. ਬੰਬਈ ਹਾਤੇ ਵਿੱਚ ਜ਼ਿਲੇ ਨਾਸਿਕ ਦਾ ਇੱਕ ਪਹਾੜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits