Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gopāl. ਜਗਤ ਪਾਲਕ, ਪ੍ਰਭੂ.
ਉਦਾਹਰਨ:
ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ Raga Sireeraag 5, 80, 2:1 (P: 45).

SGGS Gurmukhi-English Dictionary
[Var.] From Gupāla. Sk. n. the sustainer of the world i.e. God
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਗੋ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ। 2. ਪਾਰਬ੍ਰਹਮ. ਜਗਤਪਾਲਕ ਵਾਹਗੁਰੂ. “ਹੇ ਗੋਬਿੰਦ ਹੇ ਗੋਪਾਲ! ” (ਮਲਾ ਮਃ ੫) “ਜਗੰਨਾਥ ਗੋਪਾਲ ਮੁਖਿ ਭਣੀ.” (ਮਾਰੂ ਸੋਲਹੇ ਮਃ ੫) 3. ਗਵਾਲਾ. ਗੋਪ. ਅਹੀਰ। 4. ਤਲਵੰਡੀ ਦਾ ਪਾਧਾ, ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗੁਰੂ ਨੂੰ ਸੰਸਕ੍ਰਿਤ ਅਤੇ ਹਿਸਾਬ ਪੜ੍ਹਨ ਬੈਠਾਇਆ ਸੀ. “ਜਾਲਿ ਮੋਹ ਘਸਿਮਸਿ ਕਰਿ.” (ਸ੍ਰੀ ਮਃ ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। 5. ਗੁਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ- ਗੋਪਲਾ. 6. ਫ਼ਾ. [گوپال] ਗਦਾ. ਧਾਤੁ ਦਾ ਮੂਸਲ। “ਹਮਹ ਖ਼ੰਜਰੋ ਗੁਰਜ ਗੋਪਾਲ ਨਾਮ.” (ਹਕਾਯਤ ੧੦).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits