Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gursikẖ. ਗੁਰੂ ਦੀ ਸਿਖਿਆ ਨੂੰ ਮੰਨਣ/ਜੀਵਨ ਵਿਚ ਧਾਰਨ ਕਰਨ ਵਾਲਾ. ਉਦਾਹਰਨ: ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥ Raga Gaurhee 4, 41, 1:3 (P: 164). ਉਦਾਹਰਨ: ਜਨ ਨਾਨਕ ਕੇ ਗੁਰਸਿਖ ਪੁਤਤਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥ Raga Gaurhee 4, Vaar 20ਸ, 4, 2:10 (P: 312). ਉਦਾਹਰਨ: ਗੁਰਸਿਖ ਮੀਤ ਚਲਹੁ ਗੁਰ ਚਾਲੀ ॥ (ਹੇ ਗੁਰਸਿਖ ਮਿੱਤਰੋ). Raga Dhanaasaree 4, 4, 1:1 (P: 667).
|
SGGS Gurmukhi-English Dictionary |
[P. n.] The sikh (disciple) of the Guru
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਗੁਰੂ ਨਾਨਕ ਦੇਵ ਦਾ ਅਨੁਗਾਮੀ. ਗੁਰੂ ਨਾਨਕ ਸ੍ਵਾਮੀ ਦੇ ਧਰਮ ਨੂੰ ਧਾਰਣ ਵਾਲਾ. "ਗੁਰਸਿਖ ਮੀਤ! ਚਲਹੁ ਗੁਰਚਾਲੀ". (ਧਨਾ ਮਃ ੪) "ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ". (ਸੂਹੀ ਮਃ ੫. ਗੁਣਵੰਤੀ) ਗੁਰੂ ਹੀ ਉਚਾਰੈ ਪ੍ਰੀਤਿ ਗੁਰੂ ਕੀ ਸੁਧਾਰੈ ਰੀਤਿ ਗੁਰੂ ਕੀ ਪ੍ਰਤੀਤਿ ਜਾਂਕੋ ਭੂਤ ਔ ਭਵਿੱਖ ਹੈ, ਗੁਰੂ ਹੀ ਕੀ ਕੀਜੈ ਸੇਵ ਗੁਰੂ ਹੀ ਕੋ ਦੀਜੈ ਭੇਵ ਗੁਰੂ ਹੀ ਕੋ ਪੂਜੈ ਦੇਵ ਊਚੋ ਏਵ ਪਿੱਖ ਹੈ, ਗੁਰੂਪੰਥ ਹੀ ਕੋ ਦਾਨੀ ਗੁਰੂ ਕੀ ਕਹਾਨੀ ਜਾਨੀ ਗੁਰੂ ਹੀ ਕੀ ਸੁੱਧ ਵਾਨੀ ਆਛੀ ਭਾਂਤਿ ਲਿੱਖ ਹੈ, ਗੁਰੂ ਸੋ ਨਾ ਮਾਨੈ ਕੋਈ ਗੁਰੂ ਜੂ ਕੇ ਧਾਮ ਢੋਈ ਗੁਰੂ ਜੀ ਕੋ ਪ੍ਯਾਰੋ ਜੋਈ ਸੋਈ ਗੁਰਸਿੱਖ ਹੈ। (ਨਿਹਾਲ ਸਿੰਘ ਜੀ) ਸੱਤਕਰਤਾਰ ਕੀ ਉਪਾਸਨਾ ਕਰਨਹਾਰੋ, ਪੂਜੈ ਨਾਹਿ ਮਾਯਾ ਵਿਧਿ ਵਿਸ਼ਨੁ ਮਹੇਸ਼ ਕੋ, ਉੱਦਮ ਸੇ ਲੱਛਮੀ ਕਮਾਵੈ ਆਪ ਖਾਵੈ ਭਲੇ, ਔਰਨ ਖੁਲਾਵੈ ਕਰੈ ਨਿਤ ਹਿਤਦੇਸ਼ ਕੋ, ਵਾਦ ਵੈਰ ਈਰਖਾ ਵਿਕਾਰ ਮਨ ਲਾਵੈ ਨਾਹਿ, ਪਰ ਹਿਤ ਖੇਦ ਸਹੈ, ਦੇਵੈ ਨ ਕਲੇਸ਼ ਕੋ, ਸਦਾਚਾਰੀ ਸਾਹਸੀ ਸੁਹ੍ਰਿਦ ਸਤ੍ਯਵ੍ਰਤਧਾਰੀ, ਐਸੇ ਗੁਰਸਿੱਖ ਸਰਤਾਜ ਹੈ ਵ੍ਰਿਜੇਸ਼ ਕੋ। (2) ਗੁਰੁਸਿਖ੍ਯਾ ਲਈ ਭੀ ਗੁਰਸਿਖ ਸਬਦ ਆਇਆ ਹੈ. "ਗੁਰਸਿਖ ਦੇ ਗੁਰਸਿੱਖ ਮਿਲਾਇਆ". (ਭਾਗੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|