Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਉਪਦੇਸ/ਸਿਖਿਆ ਦੇਣ ਵਾਲਾ, ਗਿਆਨ ਦਾਤਾ। (2) ਕਿਸੇ ਮਤ ਦਾ ਚਲਾਣ ਵਾਲਾ ਅਚਾਰੀਆ, ਕਰਤਾ। (3) ਵਾਹਿਗੁਰੂ ਪ੍ਰਭੂ। (4) ਸਿਖ ਮਤ ਦੇ ਆਗੂਆਂ ਲਈ ਵਰਤਿਆ ਜਾਂਦਾ 'ਪਦ' (ਸ਼ਬਦਾਰਥ, ਨਿਰਣੈ)। (5) ਗੁਰੂ ਵਾਲਾ। (6) ਵ੍ਰਿਹਸਪਤਿ, ਦੇਵ ਗੁਰ (ਮਹਾਨਕੋਸ਼)। (7) ਅੰਤਹਕਰਣ, ਮਨ। (8) ਪ੍ਰਧਾਨ, ਵਡ (ਮਹਾਨਕੋਸ਼)। (9) ਸ੍ਰੇਸ਼ਟ
|
| SGGS Gurmukhi-English Dictionary |
Sk. n. The preceptor, teacher
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Formula short method, simplified, method, tip, receipt, teacher.
|
| Mahan Kosh Encyclopedia |
{ਸੰਗ੍ਯਾ}. ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ". (ਚਰਿਤ੍ਰ ੧੦੮)। (2) ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। (3) ਸੰ. गुरू ਗੁਰੂ. {ਸੰਗ੍ਯਾ}. ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ". (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ". (ਸੋਰ ਮਃ ੫) "ਅਪਨਾ ਗੁਰੂ ਧਿਆਏ". (ਸੋਰ ਮਃ ੫)। (4) ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। (5) ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ". (ਸੋਹਿਲਾ) ਦੇਖੋ, ਛਿਅ ਉਪਦੇਸ। (6) ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ". (ਸ੍ਰੀ ਮਃ ੩)। (7) ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ". (ਗਉ ਕਬੀਰ)। (8) ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ". (ਵਾਰ ਆਸਾ)। (9) ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ". (ਗੂਜ ਮਃ ੩)। (10) ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯)। (11) ਦੇਖੋ, ਗੁਰੁ.
Mahan Kosh data provided by Bhai Baljinder Singh (RaraSahib Wale);
See http://www.ik13.com
|
|