Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਵਡਿਆਈ, ਸ਼ੋਭਾ ਸਿਫਤ ਸਾਲਾਹ; ਵੇਖੋ 'ਗੁਣ'। (2) ਨੇਕ ਕੰਮ, ਚੰਗਿਆਈਆਂ; ਵੇਖੋ 'ਗੁਣ'। (3) ਸੁਭਾ, ਲਛਣ; ਵੇਖੋ 'ਗੁਣ'। (4) ਲਾਭ, ਫਾਇਦਾ; ਵੇਖੋ 'ਗੁਣ'। (5) ਉਪਕਾਰ; ਵੇਖੋ 'ਗੁਣ'। (6) ਗੁਣਾਂ/ਲੱਛਣਾਂ (ਭਾਵ) ਕਾਰਨ। (7) ਤਾਸੀਰ, ਖ਼ਾਸੀਅਤ, ਸੁਭਾ ਦਾ ਅੰਗ/ਹਿੱਸਾ; ਵੇਖੋ 'ਗੁਣ'। ਉਦਾਹਰਣ: ਹਰਿ ਰਸੁ ਰਸਨਾ ਰਾ
|
| SGGS Gurmukhi-English Dictionary |
Var. From Guna
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਗੁਣ। (2) ਉਪਕਾਰ. "ਇਕ ਗੁਨ ਨਹੀ ਮੂਰਖ ਜਾਤਾ ਰੇ". (ਸੋਰ ਮਃ ੫)। (3) ਲਾਭ. "ਬੇਦ ਪੁਰਾਨ ਪੜੇ ਕੋ ਇਹ ਗੁਨ". (ਗਉ ਮਃ ੯) "ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਨ?" (ਆਸਾ) ਇਸ ਬੰਧਨ ਤੋਂ ਛੁੱਟਣ ਵਿੱਚ ਕੀ ਲਾਭ ਹੈ? ੪- ੫ ਰੱਸੀ ਅਤੇ ਵਸਫ਼. "ਮਨ ਬਾਂਧੋ ਹਮਾਰੋ ਮਾਈ, ਕਵਲ ਨੈਨ ਅਪਨੇ ਗੁਨ". (ਮਾਰੂ ਮੀਰਾਬਾਈ ਬੰਨੋ) ਕਮਲਨੈਨ ਨੇ ਆਪਣੇ ਗੁਣ ਰੂਪ ਰੱਸੀ ਨਾਲ ਮਨ ਬੰਨ੍ਹ ਲਿਆ ਹੈ। (6) ਮਹਿਮਾ. ਯਸ਼. "ਹਰਿਜਨ ਰਾਮ ਨਾਮ ਗੁਨ ਗਾਵੈ". (ਬੈਰਾ ਮਃ ੪)। (7) ਨਤੀਜਾ. ਸਿੱਧਾਂਤ. "ਕਹਿ ਕਬੀਰ ਕਿਛੁ ਗੁਨ ਬੀਚਾਰ". (ਭੈਰ)। (8) ਕਮਾਣ ਦਾ ਚਿੱਲਾ. "ਤੀਰ ਚਲ੍ਯੋ ਗੁਨ ਤੇ ਛੁਟਕਾਯੋ". (ਗੁਰੁਸੋਭਾ)। (9) ਗੋਣ. ਸਾਮਾਨ੍ਯ। (10) ਵਿਸ਼ੇਸਣ.
Mahan Kosh data provided by Bhai Baljinder Singh (RaraSahib Wale);
See http://www.ik13.com
|
|