Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਰਾਗ ਦੀ ਇੱਕ ਕਿਸਮ। (ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਤੀਜਾ ਰਾਗ, ਇਹ ਦਿਨ ਦੇ ਚੌਥੇ ਪਹਿਰ ਦਾ ਰਾਗ ਹੈ)। ਉਦਾਹਰਣ: ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ {ਗਉ ੪, ਵਾਰ ੨੦ਸ, ੩, ੧:੧ (311)}।
|
| SGGS Gurmukhi-English Dictionary |
n. A Rāginī, wife of Srī Rāga
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਗੌੜੀ। (2) ਇੱਕ ਰਾਗਿਨੀ, ਜੋ ਪੂਰਬੀ ਠਾਟ ਦੀ ਔੜਵ ਸਾੜਵ ਹੈ. ਇਸ ਵਿੱਚ ਸ੍ਰੀ ਰਾਗ ਦਾ ਅੰਗ ਹੈ. ਦਿਸ ਦੀ ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹੈ. ਅਵਰੋਹੀ ਵਿੱਚ ਗਾਂਧਾਰ ਵਰਜਿਤ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਰਿਸਭ ਅਤੇ ਧੈਵਤ ਕੋਮਲ, ਮੱਧਮ ਤੀਵ੍ਰ. ਬਾਕੀ ਸੁਰ ਸ਼ੁੱਧ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਆਰੋਹੀ- ਸ ਰਾ ਮੀ ਪ ਨ ਸ. ਅਵਰੋਹੀ- ਸ ਨ ਧਾ ਪ ਮੀ ਰਾ ਸ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦਾ ਨੰਬਰ ਤੀਜਾ ਹੈ, ਅਤੇ ਇਸ ਰਾਗ ਦੇ ਅਨੇਕ ਭੇਦ ਲਿਖੇ ਹਨ. ਯਥਾ- ਗੁਆਰੇਰੀ, ਚੇਤੀ, ਦੱਖਣੀ, ਦੀਪਕੀ, ਪੂਰਬੀ, ਬੈਰਾਗਣ, ਮਾਝ, ਮਾਲਵਾ ਅਤੇ ਮਾਲਾ, ਦੂਜੇ ਰਾਗਾਂ ਨਾਲ ਸੰਕੀਰਣ ਹੋਣ ਤੋਂ ਇਹ ਭੇਦ ਬਣ ਗਏ ਹਨ. ਸ਼ੋਕ ਹੈ ਕਿ ਇਸ ਵੇਲੇ ਰਾਗੀ ਇਹ ਸਾਰੇ ਭੇਦ ਸ੍ਪਸ੍ਟ ਕਰਕੇ ਗਾਉਂਦੇ ਨਹੀਂ ਸੁਣੀਦੇ.
Mahan Kosh data provided by Bhai Baljinder Singh (RaraSahib Wale);
See http://www.ik13.com
|
|