Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kel. 1. ਖੇਡ, ਲਾਡ। 2. ਕੇਲਾ। 3. ਖੇਡ ਭਾਵ ਖੇਡਨ ਦਾ ਸਥਾਨ ਭਾਵ ਬਿੰਦ੍ਰਾਬਨ। 1. pleasure, frolics, merriment. 2. plantain. 3. place of merriment viz., Bindraban where Sri Krishan Ji made merriment with Gopis. 1. ਉਦਾਹਰਨ: ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥ Raga Maajh 5, 19, 3:3 (P: 100). ਉਦਾਹਰਨ: ਉਨ ਕੈ ਸੰਗਿ ਤੂ ਕਰਤੀ ਕੇਲ ॥ Raga Aaasaa 5, 82, 1:1 (P: 390). ਉਦਾਹਰਨ: ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥ (ਲਾਡ). Raga Bihaagarhaa 4, Vaar 15, Salok, 3, 2:6 (P: 554). ਉਦਾਹਰਨ: ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥ (ਕੌਤਕ/ਚੋਜ ਕਰਨ ਵਾਲਾ). Raga Dhanaasaree 4, 4, 3:2 (P: 667). 2. ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥ Raga Todee, ʼnaamdev, 3, 2:2 (P: 718). 3. ਉਦਾਹਰਨ: ਗੰਗਾ ਜਮੁਨਾ ਕੇਲ ਕੇਦਾਰਾ ॥ Raga Maaroo 1, Solhaa 2, 9:1 (P: 1022).
|
SGGS Gurmukhi-English Dictionary |
[Sk. n.] Play, fun, sport
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕੇਲਿ. {ਸੰਗ੍ਯਾ}. ਕ੍ਰੀੜਾ. ਖੇਲ. "ਜਿਮ ਕੇਲਹੀਣ ਕੁਮਾਰ". (ਪ੍ਰਿਥੁਰਾਜ) "ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ". (ਸ. ਫਰੀਦ)। (2) ਕੇਲਾ. ਕਦਲੀ. "ਮਾਲੀ ਕੇ ਘਰਿ ਕੇਲ ਆਛੈ". (ਟੋਡੀ ਨਾਮਦੇਵ)। (3) ਕ੍ਰਿਸਨ ਜੀ ਦੀ ਕੇਲਿ ਦਾ ਅਸਥਾਨ. ਵ੍ਰਿੰਦਾਵਨ. "ਗੰਗਾ ਜਮਨਾ ਕੇਲ ਕੇਦਾਰਾ". (ਮਾਰੂ ਸੋਲਹੇ ਮਃ ੧)। (4) ਸੰ. ਕੇਲਿਕ. ਕੈਲ. ਦੇਵਦਾਰ ਤੋਂ ਘਟੀਆ ਇੱਕ ਪਹਾੜੀ ਬਿਰਛ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|