Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Kuʼnd. ਟੋਆ (ਅਗਨ ਰਖਨ ਵਾਲਾ, ਜਲ ਰਖਣ ਵਾਲਾ)। pit, reservoir, pool. ਉਦਾਹਰਨ: ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥ Raga Gaurhee 5, 138, 2:1 (P: 210). ਉਦਾਹਰਨ: ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥ Raga Aaasaa 5, 123, 3:1 (P: 402).

SGGS Gurmukhi-English Dictionary
[P. n.] A pool, pond, lake, abyss
SGGS Gurmukhi-English Data provided by Harjinder Singh Gill, Santa Monica, CA, USA.

English Translation
n.m. pool, pond, tank, reservoir; pit for consecrated fire, fire altar.

Mahan Kosh Encyclopedia

ਸੰ. कुण्डू ਧਾ- ਰਖ੍ਯਾ ਕਰਨਾ. ਸੰਭਾਲਨਾ। (2) {ਸੰਗ੍ਯਾ}. ਜੋ ਜਲ ਦੀ ਰਖ੍ਯਾ ਕਰੇ, ਟੋਆ. ਗਢਾ। (3) ਹ਼ੌਜ. ਚਬੱਚਾ. "ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ". (ਆਸਾ ਮਃ ੫)। (4) ਅੱਗ ਦੇ ਰੱਖਣ ਦਾ ਟੋਆ. (ਕੁਡਿ ਦਾਹੇ) ਹੋਮ ਲਈ ਸ਼ਾਸਤ੍ਰ ਦੀ ਵਿਧੀ ਨਾਲ ਪੁੱਟਿਆ ਹੋਇਆ ਟੋਆ. ਦੇਖੋ, ਹਵਨਕੁੰਡ। (5) ਖਾਸ ਕਰਕੇ ਨਰਕ ਦੇ ੮੬ ਗਰਤ, ਜੋ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਬਣਾਏ ਹਨ. ਦੇਖੋ, ਦੇਵੀਭਾਗਵਤ ਸਕੰਧ ੯. ਅਃ ੩੭। (6) ਹਿੰਦੂਧਰਮਸ਼ਾਸਤ੍ਰ ਅਨੁਸਾਰ ਪਤੀ ਦੇ ਜਿਉਂਦੇ ਜਾਰ ਤੋਂ ਪੈਦਾ ਹੋਇਆ ਪੁਤ੍ਰ.¹ ਦੇਖੋ, ਪਾਰਾਸ਼ਰ ਸਿਮ੍ਰਿਤਿ ਅਃ ੪, ਸ਼. ੨੩। (7) ਕੂਟ (ਦਿਸ਼ਾ) ਲਈ ਭੀ ਕੁੰਡ ਸ਼ਬਦ ਆਇਆ ਹੈ. "ਤਿਂਹ ਚਤੁਰ ਕੁੰਡ ਜਿਤ੍ਯੋ ਦੁਬਾਰ". (ਗ੍ਯਾਨ) "ਸੋ ਚਹੁ ਕੁੰਡੀ ਜਾਣੀਐ". (ਵਾਰ ਮਾਝ ਮਃ ੨)। (8) ਪੰਜਾਬੀ ਵਿੱਚ ਫ਼ਾਰਸੀ 'ਕੁੰਦ' ਦੀ ਥਾਂ ਭੀ ਕੁੰਡ ਵਰਤਦੇ ਹਨ. [¹ਇਸ ਦਾ ਨਾਮ ਕੁੰਡ ਇਸ ਲਈ ਹੈ ਕਿ ਇਹ ਕੁਲ ਨੂੰ ਦਗਧ ਕਰਨ ਵਾਲਾ ਹੈ. ਕੁਡਿ ਧਾਤੁ ਦਾ ਅਰਥ ਜਲਾਉਣਾ ਹੈ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits