Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ku-ārī. 1. ਅਭਿਜ। 2. ਸਦਾ ਜਵਾਨ। 3. ਜਿਸ ਦਾ ਵਿਆਹ ਨਾ ਹੋਇਆ ਹੋਵੇ। 1. untouched by vices. 2. ever young. 3. virgin, young woman who is not married. 1. ਉਦਾਹਰਨ: ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ (ਵਿਕਾਰਾਂ, ਮੋਹ ਮਾਇਆ ਤੋਂ ਅਭਿਜ). Japujee, Guru ʼnanak Dev, 28:2 (P: 6). 2. ਉਦਾਹਰਨ: ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ (ਮਹਾਨਕੋਸ਼ ਇਸ ਦੇ ਅਰਥ 'ਦਾਸੀ' ਕਰਦਾ ਹੈ). Raga Malaar, ʼnaamdev, 1, 1:2 (P: 1292). 3. ਉਦਾਹਰਨ: ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ ॥ Salok, Farid, 63:1 (P: 1381).
|
English Translation |
adj. n.f. virgin, spinster, miss, unmarried woman.
|
Mahan Kosh Encyclopedia |
ਕੁਮਾਰੀ. ਪੰਜ ਵਰ੍ਹੇ ਤੀਕ ਦੀ ਕੰਨ੍ਯਾ। (2) ਕੰਨ੍ਯਾ. ਲੜਕੀ. "ਗਾਛਹੁ ਪੁਤ੍ਰੀ ਰਾਜਕੁਆਰਿ". ਬਸੰ ਅਃ ਮਃ ੧) "ਰਾਜਕੁਆਰਿ ਪੁਰੰਦਰੀਏ". (ਰਾਮ ਨਾਮਦੇਵ)। (3) ਬਿਨਾ ਵਿਆਹੀ ਕੰਨ੍ਯਾ. "ਜਾ ਕੁਆਰੀ ਤਾ ਚਾਉ". (ਸ. ਫਰੀਦ)। (4) ਲੌਂਡੀ. ਦਾਸੀ. "ਜਾਚੈ ਘਰਿ ਲਛਮੀ ਕੁਆਰੀ". (ਮਲਾ ਨਾਮਦੇਵ)। (5) ਕਵਰੀ. ਕਵਲ. ਬੁਰਕੀ. "ਖਿੰਥਾ ਕਾਲ ਕੁਆਰੀ ਕਾਇਆ". (ਜਪੁ) ਦੇਹ ਨੂੰ ਕਾਲ ਦਾ ਗ੍ਰਾਸ ਜਾਣਨਾ ਇਹ ਖਿੰਥਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|