Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੀ/ਕੀਹ/ਕਿਆ? ਕਿਉਂ, ਕਿਸ ਲਈ, ਕਿਵੇਂ? ਤੋਂ, ਤੇ, ਦਾ, ਦੇ, ਦੀ, ਨੂੰ। ਕੀਤੀ, ਕੀਤਾ। ਉਦਾਹਰਣ: ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ॥ {ਸੋਰ ੧, ੧੦, ੧:੧ (598)}। ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ {ਭੈਰ ਨਾਮ, ੧੦, ੧੬:੧ (1166)}। ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ॥ {ਗਉ ੧
|
| SGGS Gurmukhi-English Dictionary |
P. prep. Of, P. prep. What, P. adv. What for, why
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
What, whether.
|
| Mahan Kosh Encyclopedia |
ਦੇਖੋ, ਕਿ. "ਬਗੋਯਦ ਕੀ ਮਨ ਫੌਜ ਕੋ ਸ਼ਾਹਮ". (ਕ੍ਰਿਸਨਾਵ)। (2) ਕਰੀ. ਕੀਤੀ. "ਕੀ ਪ੍ਰਤਿਪਾਲ". (ਭੈਰ ਨਾਮਦੇਵ)। (3) ਸਰਵ- ਕਿਆ. "ਆਇਗਇਓ ਕੀ ਨਾ ਆਇਓ?" (ਸੂਹੀ ਛੰਤ ਮਃ ੧) ਜਦ ਕਰਤਾਰ ਮਨ ਵਿੱਚ ਆਗਿਆ, ਤਦ ਕੀ ਨਹੀਂ ਆਇਆ? ਭਾਵ- ਕੁਝ ਬਾਕੀ ਨਹੀਂ ਰਿਹਾ। (4) ਕ੍ਰਿ. ਵਿ- ਕਿਉਂ. ਕਿਸ ਵਾਸਤੇ. "ਕੀ ਵਿਸਰਹਿ? ਦੁਖ ਬਹੁਤਾ ਲਾਗੈ". (ਆਸਾ ਮਃ ੧) "ਜਨਮਤ ਕੀ ਨ ਮੂਓ ਅਭਾਗਾ". (ਮਾਰੂ ਸੋਲਹੇ ਮਃ ੩) "ਗਹਿਓ ਕੀ ਨ ਅੰਚਲਾ?" (ਫੁਨਹੇ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|