Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਰਾਗ ਦੀ ਕਿਸਮ।
|
| Mahan Kosh Encyclopedia |
ਇੱਕ ਰਾਗ, ਜਿਸ ਦੇ ੧੮. ਭੇਦ ਗਾਇਕਾਂ ਨੇ ਕਲਪੇ ਹਨ- ਦਰਬਾਰੀ, ਨਾਯਕੀ, ਮੁਦ੍ਰਾ, ਕਾਸ਼ਿਕੀ, ਵਾਗੇਸ਼੍ਰੀ (ਵਾਗੀਸ਼੍ਵਰੀ), ਨਟ, ਕਾਫੀ, ਕੋਲਾਹਲ, ਮੰਗਲ, ਸ਼੍ਯਾਮ, ਟੰਕ, ਨਾਗਧ੍ਵਨਿ, ਅਡਾਨਾ, ਸ਼ਾਹਾਨਾ, ਸੂਹਾ, ਸੁਘਰ, ਹੁਸੈਨੀ ਅਤੇ ਜਯਜਯੰਤਿ. ਪਾਠਕਾਂ ਦੇ ਗ੍ਯਾਨ ਲਈ ਅੱਗੇ ਦਰਬਾਰੀ ਕਾਨੜੇ ਦਾ ਸਰੂਪ ਦਿੱਤਾ ਜਾਂਦਾ ਹੈ. ਇਹ ਆਸਾਵਰੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਅਰਥਾਤ ਆਰੋਹੀ ਵਿੱਚ ਛੀ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ ਗਾਂਧਾਰ ਦੁਰਬਲ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਪੰਚਮ ਅਤੇ ਰਿਸਭ ਨਾਲ ਨਿਸਾਦ ਦੀ ਸੰਗਤਿ ਰਹਿੰਦੀ ਹੈ. ਗਾਂਧਾਰ ਧੈਵਤ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ. ਆਰੋਹੀ- ਨਾ ਸ ਰ ਮ ਪ ਧਾ ਨਾ ਸ. ਅਵਰੋਹੀ- ਸ ਧਾ ਨਾ ਪ ਗਾ ਮ ਰ ਸ. ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਕਾਨੜੇ ਦਾ ਅਠਾਈਵਾਂ ਨੰਬਰ ਹੈ.
Mahan Kosh data provided by Bhai Baljinder Singh (RaraSahib Wale);
See http://www.ik13.com
|
|