Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Kānrā. ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ; ਇਹ ਅੱਠ ਪੁੱਤਰ ਹਨ; ਕਾਲੰਕਾ, ਕੁੰਤਲ, ਰਾਮਾ, ਕਮਲ, ਕੁਸਮ, ਚੰਪਕ, ਗਉਰਾ, ਕਾਨਰਾ ਤੇ ਕਲ੍ਯ੍ਯਾਨਾ। one of the eight sons of Rag Deepak. ਉਦਾਹਰਨ: ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥ Raga Raamkalee 1:39 (P: 1430).

SGGS Gurmukhi-English Dictionary
[n.] Son of Rāga Dīpaka
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇੱਕ ਰਾਗ, ਜਿਸ ਦੇ ੧੮. ਭੇਦ ਗਾਇਕਾਂ ਨੇ ਕਲਪੇ ਹਨ- ਦਰਬਾਰੀ, ਨਾਯਕੀ, ਮੁਦ੍ਰਾ, ਕਾਸ਼ਿਕੀ, ਵਾਗੇਸ਼੍ਰੀ (ਵਾਗੀਸ਼੍ਵਰੀ), ਨਟ, ਕਾਫੀ, ਕੋਲਾਹਲ, ਮੰਗਲ, ਸ਼੍ਯਾਮ, ਟੰਕ, ਨਾਗਧ੍ਵਨਿ, ਅਡਾਨਾ, ਸ਼ਾਹਾਨਾ, ਸੂਹਾ, ਸੁਘਰ, ਹੁਸੈਨੀ ਅਤੇ ਜਯਜਯੰਤਿ. ਪਾਠਕਾਂ ਦੇ ਗ੍ਯਾਨ ਲਈ ਅੱਗੇ ਦਰਬਾਰੀ ਕਾਨੜੇ ਦਾ ਸਰੂਪ ਦਿੱਤਾ ਜਾਂਦਾ ਹੈ. ਇਹ ਆਸਾਵਰੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਅਰਥਾਤ ਆਰੋਹੀ ਵਿੱਚ ਛੀ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ ਗਾਂਧਾਰ ਦੁਰਬਲ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਪੰਚਮ ਅਤੇ ਰਿਸਭ ਨਾਲ ਨਿਸਾਦ ਦੀ ਸੰਗਤਿ ਰਹਿੰਦੀ ਹੈ. ਗਾਂਧਾਰ ਧੈਵਤ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ. ਆਰੋਹੀ- ਨਾ ਸ ਰ ਮ ਪ ਧਾ ਨਾ ਸ. ਅਵਰੋਹੀ- ਸ ਧਾ ਨਾ ਪ ਗਾ ਮ ਰ ਸ. ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਕਾਨੜੇ ਦਾ ਅਠਾਈਵਾਂ ਨੰਬਰ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits